ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਵਾਰਕਾ ਸੈਕਟਰ-21 ਤੋਂ ਯਸ਼ੋਭੂਮੀ ਦਵਾਰਕਾ ਸੈਕਟਰ-25 ਤੱਕ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈੱਸ ਲਾਈਨ ਦੇ ਵਿਸਥਾਰ ਦਾ ਉਦਘਾਟਨ ਕੀਤਾ। ਉਦਘਾਟਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਮੌਜੂਦ ਦਿੱਲੀ ਮੈਟਰੋ ਦੇ ਕਾਮਿਆਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ- ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ
ਇਸ ਦੌਰਾਨ ਉਨ੍ਹਾਂ ਨੇ ਮਜ਼ਦੂਰਾਂ ਅਤੇ ਕਾਮਿਆਂ ਪ੍ਰਤੀ ਧੰਨਵਾਦ ਜ਼ਾਹਰ ਕੀਤਾ। ਉੱਥੇ ਹੀ ਮੈਟਰੋ ਵਿਚ ਯਾਤਰੀਆਂ ਨਾਲ ਸੈਲਫ਼ੀ ਵੀ ਲਈ ਅਤੇ ਉਨ੍ਹਾਂ ਤੋਂ ਮੈਟਰੋ ਦੇ ਅਨੁਭਵ ਬਾਰੇ ਜਾਣਕਾਰੀ ਲਈ। ਮੈਟਰੋ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਯਾਤਰੀਆਂ ਨਾਲ ਸਫ਼ਰ ਕਰ ਰਹੇ ਛੋਟੇ ਬੱਚਿਆਂ ਨੂੰ ਦੁਲਾਰ ਵੀ ਕੀਤਾ।
ਇਹ ਵੀ ਪੜ੍ਹੋ- ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ 'ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ' ਰੱਖਿਆ ਗਿਆ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਕਿਹਾ ਕਿ ਇਸ ਲਾਈਨ 'ਤੇ ਆਮ ਯਾਤਰੀ ਦੁਪਹਿਰ 3 ਵਜੇ ਤੋਂ ਯਾਤਰਾ ਕਰ ਸਕਣਗੇ। ਇਸ ਲਾਈਨ 'ਤੇ ਮੈਟਰੋ ਪਰਿਚਾਲਣ ਸ਼ੁਰੂ ਹੋਣ ਨਾਲ ਨਵੀਂ ਦਿੱਲੀ ਤੋਂ ਯਸ਼ੋਭੂਮੀ ਦਵਾਰਕਾ ਸੈਕਟਰ-25 ਤੱਕ ਏਅਰਪੋਰਟ ਐਕਸਪ੍ਰੈੱਸ ਲਾਈਨ ਦੀ ਕੁੱਲ ਲੰਬਾਈ 24.9 ਕਿਲੋਮੀਟਰ ਹੋ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਨਵਾਂ ਸਟੇਸ਼ਨ ਦਵਾਰਕਾ ਵਿਚ ਸ਼ਹਿਰੀ ਸੰਪਰਕ ਵਧਾਏਗਾ ਅਤੇ ਕੇਂਦਰੀ ਦਿੱਲੀ ਤੋਂ IICC-ਦਵਾਰਕਾ ਸੈਕਟਰ 25 ਮੈਟਰੋ ਸਟੇਸ਼ਨ ਤੱਕ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗਾ। ਨਵਾਂ ਸਟੇਸ਼ਨ ਦਵਾਰਕਾ ਸੈਕਟਰ-25 ਦੇ ਆਲੇ-ਦੁਆਲੇ ਦੇ ਵਾਸੀਆਂ ਅਤੇ ਗੁਆਂਢੀ ਗੁਰੂਗ੍ਰਾਮ ਵਿਚ ਦਵਾਰਕਾ ਐਕਸਪ੍ਰੈੱਸਵੇਅ ਦੇ ਨਾਲ ਨਵੇਂ ਸੈਕਟਰਾਂ 'ਚ ਵੀ ਮੈਟਰੋ ਸੰਪਰਕ ਪ੍ਰਦਾਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Airport Express Line: ਹਵਾਈ ਅੱਡੇ 'ਤੇ 15 ਮਿੰਟਾਂ 'ਚ ਪਹੁੰਚੇਗੀ ਦਿੱਲੀ ਮੈਟਰੋ, 120km/hrs ਦੀ ਰਫਤਾਰ ਨਾਲ ਚੱਲੇਗੀ
NEXT STORY