ਸੁਲਤਾਨਪੁਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ 341 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤਾ। ਇਹ ਕਰੀਬ 22 ਹਜ਼ਾਰ ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਦਘਾਟਨ ਕਰਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ’ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵਿਕਾਸ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪੂਰਵਾਂਚਲ ਐਕਸਪ੍ਰੈੱਸ ਵੇਅ ਉੱਤਰ ਪ੍ਰਦੇਸ਼’ਚ ਆਧੁਨਿਕ ਹੁੰਦੀਆਂ ਸਹੂਲਤਾਂ ਦਾ ਪ੍ਰਤੀਬਿੰਬ ਹੈ।
ਪੀ.ਐੱਮ. ਮੋਦੀ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਜਿੱਥੇ ਸਿਰਫ਼ ਜ਼ਮੀਨ ਸੀ, ਉੱਥੇ ਅੱਜ ਇੰਨਾ ਆਧੁਨਿਕ ਐਕਸਪ੍ਰੈੱਸ ਵੇਅ ਲੰਘ ਰਿਹਾ ਹੈ। ਇਹ ਉੱਤਰ ਪ੍ਰਦੇਸ਼ ਦਾ ਐਕਸਪ੍ਰੈੱਸ ਵੇਅ ਹੈ। ਨਵੇਂ ਉੱਤਰ ਪ੍ਰਦੇਸ਼ ਦੇ ਨਿਰਮਾਣ ਦਾ ਐਕਸਪ੍ਰੈੱਸ ਵੇਅ ਹੈ। ਉੱਤਰ ਪ੍ਰਦੇਸ਼ ਦੀ ਮਜ਼ਬੂਤ ਹੁੰਦੀ ਅਰਥ ਵਿਵਸਥਾ ਦਾ ਐਕਸਪ੍ਰੈੱਸ ਵੇਅ ਹੈ। ਯੂ.ਪੀ. ਦੀ ਸ਼ਾਨ ਦਾ ਪ੍ਰਮਾਣ ਹੈ। ਇਸ ਦਾ ਉਦਘਾਟਨ ਕਰਦੇ ਹੋਏ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਕਿਹਾ,‘‘ਤਿੰਨ ਸਾਲ ਪਹਿਲਾਂ ਜਦੋਂ ਮੈਂ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਿਆ ਸੀ, ਉਦੋਂ ਮੈਂ ਇਹ ਨਹੀਂ ਸੋਚਿਆ ਸੀ ਕਿ ਇਸ ਐਕਸਪ੍ਰੈੱਸ ਵੇਅ ’ਤੇ ਮੈਂ ਜਹਾਜ਼ ਰਾਹੀਂ ਉਤਰਾਗਾਂ ਵੀ।’’
ਰਾਸ਼ਟਰੀ ਪ੍ਰੈੱਸ ਦਿਹਾੜੇ ਮੌਕੇ ਖੱਟੜ ਬੋਲੇ- ਲੋਕਤੰਤਰ ਦਾ ਚੌਥਾ ਸਤੰਭ ਹੈ ਮੀਡੀਆ
NEXT STORY