ਪ੍ਰਯਾਗਰਾਜ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਯਾਗਰਾਜ ਪਹੁੰਚ ਗਏ, ਜਿੱਥੇ ਚੱਲ ਰਹੇ ਕੁੰਭ ਮੇਲੇ ਦੌਰਾਨ ਉਨ੍ਹਾਂ ਨੇ ਸੰਗਮ 'ਚ ਆਸਥਾ ਦੀ ਡੁੱਬਕੀ ਲਗਾਈ। ਪੀ. ਐੱਮ. ਮੋਦੀ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਪਹੁੰਚੇ।
ਸੰਗਮ ਤ੍ਰਿਵੇਣੀ 'ਚ ਆਸਥਾ ਦੀ ਡੁੱਬਕੀ ਲਗਾਉਣ ਤੋਂ ਬਾਅਦ ਪੀ. ਐੱਮ. ਮੋਦੀ ਪਵਿੱਤਰ ਸੰਗਮ 'ਤੇ ਮੰਤਰਉਚਾਰਣ ਦੇ ਵਿਚਾਲੇ ਪੂਜਾ ਅਰਚਨਾ ਵੀ ਕੀਤੀ। ਇਸ ਤੋਂ ਬਾਅਦ ਪੀ. ਐੱਮ. ਮੋਦੀ ਕੁੰਭ ਮੇਲੇ 'ਚ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਪੁਰਸਕਾਰ ਵੀ ਦੇਣਗੇ। ਇਸ ਦੇ ਨਾਲ ਪੀ. ਐੱਮ. ਮੋਦੀ ਜਨਸਭਾ ਨੂੰ ਸੰਬੋਧਨ ਵੀ ਕਰਨਗੇ।
J&K- ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ
NEXT STORY