ਨਵੀਂ ਦਿੱਲੀ– ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਈਫ ਸਟਾਈਲ ਅਤੇ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬਾਰੇ ਜਾਣਨ ਲਈ ਲੋਕ ਕਾਫੀ ਉਤਸ਼ਾਹਿਤ ਰਹਿੰਦੇ ਹਨ। ਆਪਣੇ ਜੀਵਨ ’ਚ ਸਖ਼ਤ ਅਨੁਸ਼ਾਸਨ ਦਾ ਪਾਲਨ ਕਰਨ ਵਾਲੇ ਪੀ.ਐੱਮ.ਮੋਦੀ ਆਪਣੇ ਕੱਪੜਿਆਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਵੀ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੁਆਰਾ ‘ਸੂਟ ਬੂਟ ਦੀ ਸਰਕਾਰ’ ਵਾਲਾ ਵਿਅੰਗ ਕਾਫੀ ਸੁਰਖੀਆਂ ’ਚ ਰਿਹਾ ਸੀ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੇ ਖਾਣ-ਪੀਣ ਅਤੇ ਉਨ੍ਹਾਂ ਦੇ ਵਿਦੇਸ਼ ਦੌਰੇ ’ਤੇ ਹੋਣ ਵਾਲੇ ਖਰਚੇ ਨੂੰ ਵੀ ਵਿਰੋਧੀ ਨੇਤਾ ਮੁੱਦਾ ਬਣਾਉਂਦੇ ਰਹੇ ਹਨ।
ਇਹ ਵੀ ਪੜ੍ਹੋ– ਸਾਲ 2021 ’ਚ 45,026 ਔਰਤਾਂ ਨੇ ਕੀਤੀ ਖ਼ੁਦਕੁਸ਼ੀ, ਸਭ ਤੋਂ ਜ਼ਿਆਦਾ ਘਰੇਲੂ ਔਰਤਾਂ, ਅੰਕੜੇ ਜਾਣ ਹੋਵੋਗੇ ਹੈਰਾਨ
ਅਜਿਹੇ ’ਚ ਅਸੀਂ ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਆਪਣੇ ਨਿੱਜੀ ਖਰਚੇ ਦਾ ਭੁਗਤਾਨ ਖ਼ੁਦ ਕਰਦੇ ਹਨ। ਆਪਣੇ ਨਿੱਜੀ ਖਰਚੇ ਲਈ ਉਹ ਕਿਸੇ ਤਰ੍ਹਾਂ ਦੀ ਸਰਕਾਰੀ ਸਹਾਇਤਾ ਨਹੀਂ ਲੈਂਦੇ। ਦਰਅਸਲ, ਪਿਛਲੇ ਦਿਨੀਂ ਆਰ.ਟੀ.ਆਈ. ਤਹਿਤ ਪ੍ਰਧਾਨ ਮੰਤਰੀ ਦਫਤਰ ਕੋਲੋਂ ਪੁੱਛਿਆ ਗਿਆ ਕਿ ਪੀ.ਐੱਮ. ਮੋਦੀ ਦੇ ਖਾਣੇ ’ਤੇ ਕਿੰਨਾ ਖਰਚਾ ਹੁੰਦਾ ਹੈ? ਇਸ ’ਤੇ ਪੀ.ਐੱਮ.ਓ. ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਦੇ ਖਾਣੇ ’ਤੇ ਸਰਕਾਰੀ ਬਜਟ ਖਰਚ ਨਹੀਂ ਹੁੰਦਾ।
ਜਵਾਬ ’ਚ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਅਧਿਕਾਰਤ ਘਰ ਦੀ ਦੇਖ-ਰੇਖ ਕੇਂਦਰੀ ਲੋਕ ਨਿਰਮਾਣ ਵਿਭਾਗ ਕਰਦਾ ਹੈ ਅਤੇ ਗੱਡੀਆਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨੀ ਐੱਸ.ਪੀ.ਜੀ. ਦੀ ਹੁੰਦੀ ਹੈ। ਆਰ.ਟੀ.ਆਈ. ’ਚ ਪ੍ਰਧਾਨ ਮੰਤਰੀ ਦੀ ਤਨਖਾਹ ਅਤੇ ਭੱਤੇ ਦੇ ਸੰਬੰਧ ’ਚ ਵੀ ਜਾਣਕਾਰੀ ਮੰਗੀ ਗਈ। ਇਸ ਸਵਾਲ ਦੇ ਜਵਾਬ ’ਚ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਤਨਖਾਹ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ– ਸੰਯੁਕਤ ਕਿਸਾਨ ਮੋਰਚਾ ਦੋਫਾੜ, ਇਕ ਖੇਮੇ ਨੇ ਯੋਗੇਂਦਰ ਯਾਦਵ ਤੋਂ ਕੀਤਾ ਕਿਨਾਰਾ
ਪੀ.ਐੱਮ. ਦੇ ਕੱਪੜਿਆਂ ’ਤੇ ਵੀ ਲੱਗ ਚੁੱਕੀ ਹੈ ਆਰ.ਟੀ.ਆਈ.
ਭੋਜਨ ਦੀ ਤਰ੍ਹਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਪੜਿਆਂ ਬਾਰੇ ਆਰ.ਟੀ.ਆਈ. ਤਹਿਤ ਜਾਣਕਾਰੀ ਮੰਗੀ ਜਾ ਚੁੱਕੀ ਹੈ। ਇਕ ਆਰ.ਟੀ.ਆਈ. ਪੀ.ਐੱਮ. ਦੇ ਕੱਪੜਿਆਂ ’ਤੇ ਹੋਣ ਵਾਲੇ ਖਰਚੇ ਨੂੰ ਲੈ ਕੇ ਲਗਾਈ ਸੀ, ਉਦੋਂ ਪ੍ਰਧਾਨ ਮੰਤਰੀ ਦਫਤਰ ਨੇ ਦੱਸਿਆ ਸੀ ਕਿ ਪੀ.ਐੱਮ. ਮੋਦੀ ਆਪਣੇ ਕੱਪੜਿਆਂ ’ਤੇ ਹੋਣ ਵਾਲੇ ਖਰਚੇ ਦਾ ਭੁਗਤਾਨ ਖ਼ੁਦ ਕਰਦੇ ਹਨ।
ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ
ਪੀ.ਐੱਮ. ਮੋਦੀ ਦੀ ਡਾਇਟ ਕੀ ਹੈ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਡਾਇਟ ਨੂੰ ਲੈ ਕੇ ਹਮੇਸ਼ਾ ਹੀ ਸੁਚੇਤ ਰਹੇ ਹਨ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 5 ਵਜੇ ਤੋਂ ਹੁੰਦੀ ਹੈ। ਸਵੇਰੇ ਯੋਗਾ ਕਰਨ ਤੋਂ ਬਾਅਦ ਉਹ 7 ਵਜੇ ਤਕ ਨਾਸ਼ਤੇ ਲਈ ਤਿਆਰ ਹੋ ਜਾਂਦੇ ਹਨ। ਨਾਸ਼ਤੇ ’ਚ ਥੇਪਲਾ, ਢੋਕਲਾ ਜਾਂ ਫਿਰ ਪੋਹਾ ਖਾਣਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਦੁਪਹਿਰ ਦੇ ਭੋਜਨ ’ਚ ਗੁਜਰਾਤੀ ਜਾਂ ਸਾਊਥ ਇੰਡੀਅਨ ਹਲਕਾ ਖਾਣਾ ਪਸੰਦ ਕਰਦੇ ਹਨ। ਉਥੇ ਹੀ ਰਾਤ ਦੇ ਖਾਣੇ ’ਚ ਉਹ ਦਾਲ, ਰੋਟੀ ਅਤੇ ਦਹੀਂ ਖਾਣਾ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ– ਹੈਰਾਨੀਜਨਕ! ਘਰਵਾਲੀ ਦੇ ਡਰੋਂ ਇਕ ਮਹੀਨੇ ਤੋਂ 100 ਫੁੱਟ ਉੱਚੇ ਦਰੱਖ਼ਤ ’ਤੇ ਰਹਿ ਰਿਹੈ 'ਵਿਚਾਰਾ ਪਤੀ'
ਸੋਨਾਲੀ ਫੋਗਾਟ ਨੂੰ ਲੈ ਕੇ ਰਾਖੀ ਸਾਵੰਤ ਦਾ ਵੱਡਾ ਖੁਲਾਸਾ, ਕਿਹਾ- ਪੀਏ ਸੁਧੀਰ ਨੂੰ ਪਿਆਰ ਸੀ ਕਰਦੀ
NEXT STORY