ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨੇ ਡਿਊਲ ਕੈਮਰਾ ਫੀਚਰ ਪੇਸ਼ ਕੀਤਾ ਹੈ। ਸਨੈਪਚੈਟ ਦੇ ਡਿਊਲ ਕੈਮਰਾ ਫੀਚਰ ਦੀ ਮਦਦ ਨਾਲ ਯੂਜ਼ਰਸ ਰੀਅਰ ਅਤੇ ਫਰੰਟ ਦੋਵਾਂ ਕੈਮਰਿਆਂ ਦਾ ਇਸਤੇਮਾਲ ਇਕੱਠੇ ਕਰ ਸਕਣਗੇ। ਸਨੈਪਚੈਟ ਦੀ ਇਸ ਨਵੀਂ ਅਪਡੇਟ ਨਾਲ ਯੂਜਡਰਸ ਫਰੰਟ ਅਤੇ ਬੈਕ ਦੋਵਾਂ ਕੈਮਰਿਆਂ ਨਾਲ ਇਕੱਠੇ ਵੀਡੀਓ ਅਤੇ ਫੋਟੋ ਕੈਪਚਰ ਕਰ ਸਕਣਗੇ।
ਕੰਪਨੀ ਦੇ ਦਾਅਵੇ ਮੁਤਾਬਕ, ਸਨੈਪਚੈਟ ਦੇ ਐਪ ਦਾ ਕੈਮਰਾ ਦੁਨੀਆ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੁੰਦਾ ਹੈ। ਸਨੈਪਚੈਟ ਦਾ ਡਿਊਲ ਕੈਮਰਾ ਫੀਚਰ ਚਾਰ ਲੇਆਊਟ ਦੇ ਨਾਲ ਆਉਂਦਾ ਹੈ ਅਤੇ ਇਸਦੇ ਨਾਲ ਕਈ ਕ੍ਰਿਏਟਿਵ ਟੂਲ ਵੀ ਮਿਲਦੇ ਹਨ ਜਿਨ੍ਹਾਂ ’ਚ ਮਿਊਜ਼ਿਕ, ਸਟੀਕਰਜ਼ ਅਤੇ ਲੈੱਨਜ਼ ਸ਼ਾਮਲ ਹਨ।
ਇਹ ਵੀ ਪੜ੍ਹੋ– WhatsApp ’ਚ ਆ ਰਹੀ ਇਕ ਹੋਰ ਨਵੀਂ ਅਪਡੇਟ, ਕੈਮਰੇ ਲਈ ਮਿਲੇਗਾ ਸ਼ਾਰਟਕਟ ਬਟਨ
ਸਨੈਪਚੈਟ ਡਿਊਲ ਕੈਮਰਾ ਫੀਚਰ ਆਈ.ਓ.ਐੱਸ. ਲਈ ਪੂਰੀ ਦੁਨੀਆ ’ਚ ਉਪਲੱਬਧ ਹੋ ਗਿਆ ਹੈ ਅਤੇ ਆਉਣ ਵਾਲੇ ਸਮੇਂ ’ਚ ਜਲਦ ਹੀ ਇਸਨੂੰ ਐਂਡਰਾਇਡ ਲਈ ਵੀ ਜਾਰੀ ਕੀਤਾ ਜਾਵੇਗਾ। ਸਨੈਪਚੈਟ ਦੇ ਬਲਾਗ ਮੁਤਾਬਕ, ਡਿਊਲ ਕੈਮਰਾ ਫੀਚਰ ਦਾ ਇਸਤੇਮਾਲ iPhone XS, iPhone XS Max, iPhone XR, iPhone 11 Pro, iPhone 11 Pro Max, iPhone SE, iPhone 12 Pro ਅਤੇ iPhone 12 Pro Max ’ਤੇ ਜਾਰੀ ਹੋ ਗਿਆ ਹੈ।
ਸਨੈਪਚੈਟ ਦੇ ਡਿਊਲ ਕੈਮਰਾ ਫੀਚਰ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਆਪਣੇ ਕਿਸੇ ਦੋਸਤ ਦੇ ਨਾਲ ਵੀਡੀਓ ਕਾਲ ’ਤੇ ਮੈਚ ਵੀ ਵੇਖ ਸਕੋਗੇ। ਰੀਅਰ ਕੈਮਰੇ ਨਾਲ ਤੁਸੀਂ ਮੈਚ ਵੇਖ ਸਕੋਗੇ ਅਤੇ ਫਰੰਟ ਰਾਹੀਂ ਵੀਡੀਓ ਕਾਲ ਕਰ ਸਕੋਗੇ। ਆਓ ਜਾਣਦੇ ਹਾਂ ਇਸਦੇ ਇਸਤੇਮਾਲ ਦਾ ਤਰੀਕਾ...
ਇਹ ਵੀ ਪੜ੍ਹੋ– ਵਾਰ-ਵਾਰ ਫੋਨ ਚਾਰਜ ਕਰਨ ਤੋਂ ਮਿਲੇਗਾ ਛੁਟਕਾਰਾ, ਇੰਝ ਵਧੇਗੀ ਫੋਨ ਦੀ ਬੈਟਰੀ ਲਾਈਫ
ਇੰਝ ਕੰਮ ਕਰੇਗਾ Snapchat ਦਾ ਡਿਊਲ ਕੈਮਰਾ ਫੀਚਰ
- ਸਭ ਤੋਂ ਪਹਿਲਾਂ ਸਨੈਪਚੈਟ ਐਪ ਦੇ ਕੈਮਰਾ ਆਈਕਨ ’ਤੇ ਕਲਿੱਕ ਕਰੋ।
- ਹੁਣ ਕੈਮਰਾ ਸਕਰੀਨ ਦੇ ਆਪਸ਼ਨ ’ਤੇ ਕਲਿੱਕ ਕਰੋ।
- ਹੁਣ ਡਿਊਲ ਕੈਮਰਾ ਆਈਕਨ ਦੇ ਆਪਸ਼ਨ ’ਤੇ ਕਲਿੱਕ ਕਰੋ ਅਤੇ ਲੇਆਊਟ ਦੀ ਚੋਣ ਕਰੋ।
- ਡਿਊਲ ਕੈਮਰਾ ਦੇ ਨਾਲ ਚਾਰ ਲੇਆਊਟ ਮਿਲਣਗੇ ਜਿਨ੍ਹਾਂ ’ਚ ਵਰਟਿਕਲ, ਹੋਰੀਜਾਂਟਲ, ਪਿਕਚਰ ਇਨ ਪਿਕਚਰ ਅਤੇ ਕਟਆਊਟ ਸ਼ਾਮਲ ਹਨ।
- ਨਵੀਂ ਅਪਡੇਟ ਦੇ ਨਾਲ ਡਿਊਲ ਕੈਮਰਾ ਫੀਚਰ ਦੇ ਨਾਲ ਤੁਸੀਂ ਮਿਊਜ਼ਿਕ, ਸਟੀਕਰ ਆਦਿ ਦਾ ਵੀ ਇਸਤੇਮਾਲ ਕਰ ਸਕੋਗੇ।
ਇਹ ਵੀ ਪੜ੍ਹੋ– ਰੀਅਲਮੀ ਲਿਆਏਗੀ ਸਸਤੇ 5ਜੀ ਸਮਾਰਟਫੋਨ, 10 ਤੋਂ 15 ਹਜ਼ਾਰ ਰੁਪਏ ਤਕ ਹੋਵੇਗੀ ਕੀਮਤ
50MP ਕੈਮਰੇ ਨਾਲ ਲਾਂਚ ਹੋਇਆ Oppo A57s, ਜਾਣੋ ਕੀਮਤ ਤੇ ਫੀਚਰਜ਼
NEXT STORY