ਨਵੀਂ ਦਿੱਲੀ (ਭਾਸ਼ਾ)– ਦੇਸ਼ ’ਚ 2021 ਦੌਰਾਨ ਘੱਟੋ-ਘੱਟ 45,026 ਔਰਤਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ ਅੱਧੀਆਂ ਤੋਂ ਵੱਧ ਘਰੇਲੂ ਔਰਤਾਂ ਸਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਭਰ ’ਚ 2021 ’ਚ ਕੁੱਲ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ 1,18,979 ਮਰਦ ਸਨ। ਅੰਕੜਿਆਂ ਮੁਤਾਬਕ ਖ਼ੁਦਕੁਸ਼ੀ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ (23,178) ਘਰੇਲੂ ਔਰਤਾਂ ਸਨ। ਇਸ ਤੋਂ ਬਾਅਦ ਵਿਦਿਆਰਥਣਾਂ (5693) ਅਤੇ ਦਿਹਾੜੀਦਾਰ (4246) ਸ਼ਾਮਲ ਹਨ। ਘਰੇਲੂ ਔਰਤਾਂ ਵੱਲੋਂ ਖ਼ੁਦਕੁਸ਼ੀਆਂ ਸਭ ਤੋਂ ਵੱਧ ਮਾਮਲੇ ਤਾਮਿਲਨਾਡੂ (23,179 ’ਚੋਂ 3221), ਮੱਧ ਪ੍ਰਦੇਸ਼ (3055) ਅਤੇ ਮਹਾਰਾਸ਼ਟਰ (2861 ਖ਼ੁਦਕੁਸ਼ੀਆਂ) ’ਚ ਦਰਜ ਕੀਤੇ ਗਏ।
ਇਹ ਵੀ ਪੜ੍ਹੋ– ਸੰਯੁਕਤ ਕਿਸਾਨ ਮੋਰਚਾ ਦੋਫਾੜ, ਇਕ ਖੇਮੇ ਨੇ ਯੋਗੇਂਦਰ ਯਾਦਵ ਤੋਂ ਕੀਤਾ ਕਿਨਾਰਾ
ਦੂਜੇ ਪਾਸੇ, ਦਿਹਾੜੀਦਾਰ ਮਜ਼ਦੂਰਾਂ, ਸਵੈ-ਰੁਜ਼ਗਾਰ ਨਾਲ ਜੁੜੇ ਲੋਕ, ਬੇਰੋਜ਼ਗਾਰ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਨੇ 2021 ’ਚ ਸਭ ਤੋਂ ਵੱਧ ਗਿਣਤੀ ’ਚ ਖ਼ੁਦਕੁਸ਼ੀਆਂ ਕੀਤੀਆਂ। ਇਸ ਤੋਂ ਇਲਾਵਾ ਸਾਲ 2021 ’ਚ ਰਾਸ਼ਟਰੀ ਰਾਜਧਾਨੀ ’ਚ ਸਾਈਬਰ ਅਪਰਾਧ ’ਚ 111 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਓਧਰ, ਦੇਸ਼ ’ਚ ਪਿਛਲੇ ਸਾਲ 19 ਮਹਾਨਗਰਾਂ ’ਚੋਂ ਕੋਲਕਾਤਾ ’ਚ ਜਬਰ-ਜ਼ਨਾਹ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਸਨ। ਰਿਪੋਰਟ ਅਨੁਸਾਰ, ਕੋਲਕਾਤਾ ’ਚ 2021 ’ਚ ਜਬਰ-ਜ਼ਨਾਹ ਦੇ 11 ਮਾਮਲੇ ਸਾਹਮਣੇ ਆਏ, ਜਦੋਂ ਕਿ ਦੇਸ਼ ’ਚ ਦਿੱਲੀ ’ਚ ਜਬਰ-ਜ਼ਨਾਹ ਦੇ ਮਾਮਲੇ ਸਭ ਤੋਂ ਵੱਧ 1226 ਸਨ।
ਇਹ ਵੀ ਪੜ੍ਹੋ– ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਕੀਤਾ ਜਾਵੇਗਾ ‘ਟਰੈਕ’, ਸ਼ੁਰੂ ਕੀਤੀ ਗਈ ਖ਼ਾਸ ਸਹੂਲਤ
ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕੇ ਸਰਕਾਰ : ਦਿੱਲੀ ਮਹਿਲਾ ਕਮਿਸ਼ਨ
ਦਿੱਲੀ ਮਹਿਲਾ ਕਮਿਸ਼ਨ (ਡੀ. ਸੀ. ਡਬਲਯੂ.) ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਔਰਤਾਂ ਖਿਲਾਫ ਵਧਦੇ ਅਪਰਾਧਾਂ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਦਿੱਲੀ ਦਾ ਨਾਂ ਖਰਾਬ ਹੋਣ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਡੀ. ਸੀ. ਡਬਲਯੂ. ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਪਾਰਟੀ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਦਿੱਲੀ ’ਚ 8 ਮਹੀਨਿਆਂ ਦੀ ਬੱਚੀ ਤੋਂ ਲੈ ਕੇ 90 ਸਾਲ ਦੀ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ– ਹੈਰਾਨੀਜਨਕ! ਘਰਵਾਲੀ ਦੇ ਡਰੋਂ ਇਕ ਮਹੀਨੇ ਤੋਂ 100 ਫੁੱਟ ਉੱਚੇ ਦਰੱਖ਼ਤ ’ਤੇ ਰਹਿ ਰਿਹੈ 'ਵਿਚਾਰਾ ਪਤੀ'
ਐੱਨ. ਸੀ. ਆਰ. ਬੀ. ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ ਸਾਲ ਰਾਸ਼ਟਰੀ ਰਾਜਧਾਨੀ ’ਚ ਹਰ ਰੋਜ਼ ਦੋ ਨਾਬਾਲਗ ਲੜਕੀਆਂ ਨਾਲ ਜਬਰ-ਜ਼ਨਾਹ ਕੀਤਾ ਗਿਆ। ਇਸ ਹਿਸਾਬ ਨਾਲ ਦਿੱਲੀ ਦੇਸ਼ ਭਰ ’ਚ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਮਹਾਨਗਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ– ਪੁਲਸ ਨੇ ਫੜ੍ਹਿਆ ਦੇਸ਼ ਦਾ ਸਭ ਤੋਂ ਵੱਡਾ ਸਾਈਬਰ ਫਰਾਡ ਗੈਂਗ; 10 ਕਰੋੜ ਜ਼ਬਤ
ਕੀ ਸ਼ਸ਼ੀ ਥਰੂਰ ਲੜ ਸਕਦੇ ਹਨ ਕਾਂਗਰਸ ਪ੍ਰਧਾਨ ਦੀ ਚੋਣ!
NEXT STORY