ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਦੇ ਨਾਂ ਸੰਬੋਧਨ ਕਰ ਰਹੇ ਹਨ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਪੀ.ਐੱਮ. ਮੋਦੀ ਦਾ ਇਹ ਪਹਿਲਾ ਭਾਸ਼ਣ ਹੈ। ਪਿਛਲੀ ਵਾਰ ਪੀ.ਐੱਮ. ਮੋਦੀ ਨੇ 27 ਮਾਰਚ ਨੂੰ ਦੇਸ਼ ਨੂੰ ਉਸ ਸਮੇ ਸੰਬੋਧਿਤ ਕੀਤਾ ਸੀ, ਜਦੋਂ ਭਾਰਤ ਨੇ ਐਂਟੀ ਸੈਟੇਲਾਈਟ ਮਿਜ਼ਾਇਲ ਦਾ ਸਫਲ ਪ੍ਰੀਖਣ ਕਰਦੇ ਹੋਏ ਇਕ ਲਾਈਵ ਸੈਟੇਲਾਈ ਨੂੰ ਮਾਰ ਗਿਰਾਇਆ ਸੀ। ਉਸ ਸਮੇਂ ਦੇਸ਼ 'ਚ ਚੋਣ ਜਾਬਤਾ ਲਾਗੂ ਸੀ ਤੇ 11 ਅਪ੍ਰੈਲ ਤੋਂ 17ਵੀਂ ਲੋਕ ਸਭਾ ਲਈ ਚੋਣਾਂ ਹੋਣੀਆਂ ਸਨ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕਸ਼ਮੀਰ ਨੂੰ ਅੱਤਵਾਦ ਤੇ ਵੱਖਵਾਦ ਤੋਂ ਇਲਾਵਾ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਲਏ ਗਏ ਫੈਸਲੇ ਨਾਲ ਕਸ਼ਮੀਰੀਆਂ ਦਾ ਭਵਿੱਖ ਹੁਣ ਸੁਰੱਖਿਅਤ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰ ਦੇ ਤੌਰ 'ਤੇ, ਇਕ ਪਰਿਵਾਰ ਦੇ ਤੌਰ 'ਤੇ, ਤੁਸੀਂ, ਅਸੀਂ ਪੂਰੇ ਦੇਸ਼ ਨੇ ਇਕ ਇਤਿਹਾਸਕ ਫੈਸਲਾ ਲਿਆ ਹੈ। ਇਕ ਅਜਿਹੀ ਵਿਵਸਥਾ, ਜਿਸ ਦੀ ਵਜ੍ਹਾਂ ਨਾਲ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਾਡੇ ਭੈਣ-ਭਰਾ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਸਨ, ਜੋ ਉਨ੍ਹਾਂ ਦੇ ਵਿਕਾਸ 'ਚ ਵੱਡੀ ਰੁਕਾਵਟ ਸੀ, ਉਹ ਹੁਣ ਸਾਰਿਆਂ ਦੀ ਕੋਸ਼ਿਸ਼ ਨਾਲ ਦੂਰ ਹੋ ਗਈ ਹੈ।
ਉਨ੍ਹਾਂ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਜੋ ਸੁਪਨਾ ਸਰਦਾਰ ਪਟੇਲ ਦਾ ਸੀ, ਬਾਬਾ ਸਾਹਿਬ ਅੰਬੇਡਕਰ ਦਾ ਸੀ, ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਦਾ ਸੀ, ਅਟਲ ਜੀ ਤੇ ਕਰੋੜਾਂ ਦੇਸ਼ਭਗਤਾਂ ਦਾ ਸੀ, ਉਹ ਹੁਣ ਪੂਰਾ ਹੋਇਆ ਹੈ। ਹੁਣ ਦੇਸ਼ ਦੇ ਸਾਰੇ ਨਾਗਰਿਕਾਂ ਦੇ ਹੱਕ ਤੇ ਫਰਜ਼ ਬਰਾਬਰ ਹਨ।
Live Updates:-
* ਨਵੀਂ ਵਿਵਸਥਾ 'ਚ ਕੇਂਦਰ ਸਰਕਾਰ ਦੀ ਇਹ ਤਰਜੀਹ ਰਹੇਗੀ ਕਿ ਸੂਬੇ ਕਰਮਚਾਰੀਆਂ ਨੂੰ ਜੰਮੂ-ਕਸ਼ਮੀਰ ਪੁਲਸ ਨੂੰ, ਦੂਜੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਰਮਚਾਰੀਆਂ ਤੇ ਉਥੇ ਦੀ ਪੁਲਸ ਦੇ ਬਰਾਬਰ ਸੁਵਿਧਾਵਾਂ ਮਿਲਣ।
* ਦੇਸ਼ ਦੇ ਹੋਰ ਸੂਬਿਆਂ 'ਚ ਦਲਿਤਾਂ 'ਤੇ ਅੱਤਿਆਚਾਰ ਰੋਕਣ ਲਈ ਸਖਤ ਕਾਨੂੰਨ ਲਾਗੂ ਹੈ, ਪਰ ਜੰਮੂ ਕਸ਼ਮੀਰ 'ਚ ਅਜਿਹੇ ਕਾਨੂੰਨ ਲਾਗੂ ਨਹੀਂ ਹੁੰਦੇ ਸੀ।
* ਦੇਸ਼ ਦੇ ਹੋਰ ਸੂਬਿਆਂ 'ਚ ਸਫਾਈ ਕਰਮਚਾਰੀਆਂ ਲਈ ਸਫਾਈ ਕਮਰਚਾਰੀ ਐਕਟ ਲਾਗੂ ਹੈ ਪਰ ਜੰਮੂ ਕਸ਼ਮੀਰ ਦੇ ਸਫਾਈ ਕਰਮਚਾਰੀ ਇਸ ਤੋਂ ਵਾਂਝੇ ਸੀ।
* ਸਾਡੇ ਦੇਸ਼ 'ਚ ਕੋਈ ਵੀ ਸਰਕਾਰ ਹੋਵੇ, ਉਹ ਸੰਸਦ 'ਚ ਕਾਨੂੰਨ ਬਣਾ ਕੇ ਦੇਸ਼ ਦੀ ਭਲਾਈ ਲਈ ਕੰਮ ਕਰਦੀ ਹੈ।
* ਆਰਟੀਕਲ 370 ਤੇ 35ਏ ਇਨ੍ਹਾਂ ਦੋਹਾਂ ਧਾਰਾਵਾਂ ਦਾ ਦੇਸ਼ ਖਿਲਾਫ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਪਾਕਿਸਤਾਨ ਵੱਲੋਂ ਇਕ ਹਥਿਆਰ ਵਾਂਗ ਇਸਤੇਮਾਲ ਕੀਤਾ ਜਾਂ ਰਿਹਾ ਸੀ।
* ਆਰਟੀਕਲ 370 ਤੇ 35ਏ ਨੇ ਜੰਮੂ ਕਸ਼ੰਮੀਰ ਨੂੰ ਵੱਖਵਾਦ, ਅੱਤਵਾਦ, ਪਰਿਵਾਰਵਾਦ ਤੇ ਵਿਵਸਥਾਵਾਂ 'ਚ ਵੱਡੇ ਪੱਧਰ 'ਚ ਫੈਲੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ।
* ਮੈਂ ਸੂਬੇ ਦੇ ਗਵਰਨਰ ਤੋਂ ਇਹ ਅਪੀਲ ਕਰਾਂਗਾ ਕਿ ਬਲਾਕ ਡਿਵੈਲਪਮੈਂਟ ਕਾਊਂਸਿਲ ਦਾ ਗਠਨ, ਜੋ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਲਟਕਿਆ ਹੈ, ਉਸ ਨੂੰ ਪੂਰਾ ਕਰਨ ਦਾ ਕੰਮ ਵੀ ਜਲਦ ਤੋਂ ਜਲਦ ਕੀਤਾ ਜਾਵੇ।
* ਜੰਮੂ ਕਸ਼ਮੀਰ 'ਚ ਜਿਵੇ ਪੰਚਾਇਤ ਦੇ ਚੋਣ ਪਾਰਦ੍ਰਸ਼ਿਤਾ ਨਾਲ ਹੋਏ, ਉਂਝ ਹੀ ਵਿਧਾਨ ਸਭਾ ਦੇ ਵੀ ਚੋਣ ਹੋਣਗੇ।
* ਜੰਮੂ ਕਸ਼ਮੀਰ 'ਚ ਮਾਲੀਆ ਘਾਟਾ ਬਹੁਤ ਜ਼ਿਆਦਾ ਹੈ। ਕੇਂਦਰ ਸਰਕਾਰ ਯਕੀਨੀ ਕਰੇਗੀ ਕਿ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਵੇ।
* ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਰਹੇਗਾ। ਉਥੇ ਹੀ ਹਾਲਾਤ ਸਹੀਂ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਬਣਾਇਆ ਜਾਵੇਗਾ।
* ਕੇਂਦਰ ਦੀ ਪਬਲਿਕ ਸੈਕਟਰ ਯੂਨਿਟ ਤੇ ਪ੍ਰਾਇਵੇਟ ਸੈਕਟਰ ਦੀਆਂ ਕੰਪਨੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
* ਜਲਦ ਹੀ ਜੰਮੂ ਕਸ਼ਮੀਰ ਤੇ ਲੱਦਾਖ 'ਚ ਕੇਂਦਰੀ ਤੇ ਸੂਬੇ ਦੇ ਖਾਲੀ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।
* ਲੱਦਾਖ ਦੇ ਨੌਜਵਾਨਾਂ ਨੂੰ ਵਧੀਆ ਸਿੱਖਿਆ ਲਈ ਬਿਹਤਰ ਸੰਸਥਾਨ ਮਿਲਣਗੇ। ਉਥੇ ਦੇ ਲੋਕਾਂ ਨੂੰ ਵਧੀਆ ਹਸਪਤਾਲ ਮਿਲਣਗੇ। ਇੰਫਰਾਸਟਰੱਕਚਰ ਦਾ ਹੋਰ ਤੇਜੀ ਨਾਲ ਆਧੁਨਿਕੀਕਰਨ ਹੋਵੇਗਾ।
* ਸੋਲਰ ਪਾਵਰ ਜਨਰੇਸ਼ਨ ਦਾ ਵੀ ਲੱਦਾਖ ਬਹੁਤ ਵੱਡਾ ਕੇਂਦਰ ਬਣ ਸਕਦਾ ਹੈ।
* ਈਦ ਦਾ ਤਿਉਹਾਰ ਵੀ ਨੇੜੇ ਆ ਰਿਹਾ ਹੈ। ਈਦ ਲਈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਸਰਕਾਰ ਇਸ ਗੱਲ ਦਾ ਧਿਆਨ ਰੱਖ ਰਹੀ ਹੈ ਕਿ ਜੰਮੂ ਕਸ਼ਮੀਰ 'ਚ ਈਦ ਮਨਾਉਣ 'ਚ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਸਾਡੇ ਜੋ ਸਾਥੀ ਜੰਮੂ ਕਸ਼ਮੀਰ ਤੋਂ ਬਾਹਰ ਰਹਿੰਦੇ ਹਨ ਤੇ ਈਦ 'ਤੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ।
* ਆਓ ਸਾਰੇ ਮਿਲ ਕੇ ਨਵੇਂ ਭਾਰਤ ਨਾਲ ਹੁਣ ਨਵੇਂ ਜੰਮੂ ਕਸ਼ਮੀਰ ਤੇ ਨਵੇਂ ਲੱਦਾਖ ਦਾ ਵੀ ਨਿਰਮਾਣ ਕਰੀਏ।
ਕੇਂਦਰ ਸਰਕਾਰ ਦਾ ਵੱਡਾ ਫੈਸਲਾ, 70 ਅੱਤਵਾਦੀਆਂ ਨੂੰ ਸ਼੍ਰੀਨਗਰ ਤੋਂ ਆਗਰਾ ਜੇਲ 'ਚ ਕੀਤਾ ਸ਼ਿਫਟ
NEXT STORY