ਨੈਸ਼ਨਲ ਡੈਸਕ : ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਤੋਂ ਇਕ ਦਿਨ ਪਹਿਲਾਂ ਮਹੰਤ ਨੇ ਸੇਂਗੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤਾ ਹੈ। ਚੇਨਈ ਤੋਂ ਕਈ ਪੁਜਾਰੀ ਸ਼ਨੀਵਾਰ ਨੂੰ ਦਿੱਲੀ ਪਹੁੰਚੇ ਅਤੇ ਅਧੀਨਮ ਦੇ ਪੁਜਾਰੀਆਂ ਨੇ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਤੇ ਪੀਐੱਮ ਨੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਸੇਂਗੋਲ ਨੂੰ ਅੱਜ ਆਪਣਾ ਸਹੀ ਸਥਾਨ ਮਿਲ ਰਿਹਾ ਹੈ। ਤਾਮਿਲਨਾਡੂ ਹਰ ਯੁੱਗ ਵਿੱਚ ਰਾਸ਼ਟਰਵਾਦ ਦਾ ਗੜ੍ਹ ਰਿਹਾ ਹੈ।
ਇਹ ਵੀ ਪੜ੍ਹੋ : ...ਜਦੋਂ ਬਿਨਾਂ ਕੱਪੜਿਆਂ ਦੇ ਮੰਦਰ 'ਚ ਦਾਖਲ ਹੋਈ ਔਰਤ, ਕਰਨ ਲੱਗੀ ਅਜੀਬੋ-ਗਰੀਬ ਹਰਕਤਾਂ, ਮਚੀ ਹਫੜਾ-ਦਫੜੀ
ਮੋਦੀ ਨੇ ਕਿਹਾ ਕਿ ਆਜ਼ਾਦੀ ਵਿੱਚ ਤਾਮਿਲ ਲੋਕਾਂ ਦੇ ਯੋਗਦਾਨ ਨੂੰ ਭੁਲਾ ਦਿੱਤਾ ਗਿਆ ਹੈ। ਅਸੀਂ ਆਨੰਦ ਭਵਨ ਤੋਂ ਪਵਿੱਤਰ ਸੇਂਗੋਲ ਲੈ ਕੇ ਆਏ ਹਾਂ। ਇਸ ਸੇਂਗੋਲ ਨੇ ਗੁਲਾਮੀ ਦੇ ਹਰ ਪ੍ਰਤੀਕ ਤੋਂ ਆਜ਼ਾਦੀ ਦੀ ਸ਼ੁਰੂਆਤ ਕੀਤੀ। ਹੁਣ ਇਹ ਸੇਂਗੋਲ ਸਾਨੂੰ ਫਰਜ਼ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਵੇਗਾ। ਭਾਰਤ ਜਿੰਨਾ ਇਕਜੁੱਟ ਹੋਵੇਗਾ, ਓਨਾ ਹੀ ਮਜ਼ਬੂਤ ਹੋਵੇਗਾ। ਤਾਮਿਲਨਾਡੂ ਦੇ ਸੱਭਿਆਚਾਰ ਵਿੱਚ ਸੇਂਗੋਲ ਦਾ ਬਹੁਤ ਮਹੱਤਵ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY