ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ ਦੇ ਬਾਲੀ ਤੋਂ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਜਰਮਨ ਸੈਲਾਨੀ ਬਿਨਾਂ ਕੱਪੜਿਆਂ ਦੇ ਮੰਦਰ 'ਚ ਪਹੁੰਚ ਗਈ ਅਤੇ ਉਥੇ ਪੁੱਠੀਆਂ-ਸਿੱਧੀਆਂ ਹਰਕਤਾਂ ਕਰਨ ਲੱਗੀ, ਜਿਸ ਕਾਰਨ ਮੰਦਰ 'ਚ ਹਫੜਾ-ਦਫੜੀ ਮਚ ਗਈ। ਇੰਨਾ ਹੀ ਨਹੀਂ, ਉਸ ਨੇ ਸਟਾਫ ਮੈਂਬਰਾਂ ਨਾਲ ਕਥਿਤ ਤੌਰ 'ਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਦਿਮਾਗੀ ਇਲਾਜ ਲਈ ਭੇਜਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਰੁਣਾਚਲ ਤੋਂ ਬਾਅਦ ਹੁਣ ਭਾਰਤ ਦੇ ਇਸ ਸੂਬੇ 'ਤੇ ਹੈ ਚੀਨ ਦੀ ਨਜ਼ਰ! LAC ਨੇੜੇ ਬਣਾ ਰਿਹਾ ਇਹ ਯੋਜਨਾ
28 ਸਾਲਾ ਟੂਰਿਸਟ ਦੀ ਪਛਾਣ ਦਾਰਜਾ ਤੁਸ਼ਿੰਸਕੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਹ ਛੁੱਟੀਆਂ ਮਨਾਉਣ ਆਈਲੈਂਡ ਪਹੁੰਚੀ ਸੀ ਪਰ ਉਹ ਉਸ ਹੋਟਲ ਦਾ ਬਿੱਲ ਅਦਾ ਕਰਨ ਵਿੱਚ ਅਸਫਲ ਰਹੀ, ਜਿੱਥੇ ਉਹ ਠਹਿਰੀ ਹੋਈ ਸੀ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਤੁਸ਼ਿੰਸਕੀ ਨੂੰ ਦਿਮਾਗੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਦੱਸ ਦੇਈਏ ਕਿ ਇਹ ਘਟਨਾ ਅਜਿਹੇ ਸਮੇਂ 'ਚ ਸਾਹਮਣੇ ਆ ਰਹੀ ਹੈ, ਜਦੋਂ ਇੰਡੋਨੇਸ਼ੀਆ ਦੁਰਵਿਵਹਾਰ ਕਰਨ ਵਾਲੇ ਸੈਲਾਨੀਆਂ ਲਈ ਸਖ਼ਤ ਨਿਯਮ ਲਾਗੂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਧਿਆਪਕ ਨੇ ਖੋਹਿਆ ਮੋਬਾਇਲ ਤਾਂ ਗੁੱਸੇ ਨਾਲ ਭੜਕ ਉੱਠੀ ਵਿਦਿਆਰਥਣ, ਫੂਕ ਦਿੱਤਾ ਸਕੂਲ, 20 ਦੀ ਮੌਤ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ 'ਚ ਔਰਤ ਨੂੰ ਉਬੁਦ ਦੇ ਸਰਸਵਤੀ ਹਿੰਦੂ ਮੰਦਰ 'ਚ ਨੱਚਣ ਵਾਲਿਆਂ ਦੇ ਕੋਲ ਨਗਨ ਪੋਜ਼ ਦਿੰਦੇ ਦੇਖਿਆ ਗਿਆ ਸੀ। ਜਦੋਂ ਤੁਸ਼ਿੰਸਕੀ ਮੰਦਰ ਵਿੱਚ ਦਾਖਲ ਹੋ ਰਹੀ ਸੀ ਤਾਂ ਉਸ ਨੂੰ ਇਕ ਸੁਰੱਖਿਆ ਗਾਰਡ ਨੇ ਅਜਿਹਾ ਕਰਨ ਤੋਂ ਰੋਕਿਆ ਵੀ ਸੀ, ਜਿਸ 'ਤੇ ਉਹ ਬਹਿਸ ਕਰਨ ਲੱਗੀ ਤੇ ਜ਼ਬਰਦਸਤੀ ਬਾਹਰ ਚਲੀ ਗਈ, ਜਿੱਥੇ ਉਸ ਨੇ ਕੱਪੜੇ ਉਤਾਰ ਦਿੱਤੇ ਅਤੇ ਡਾਂਸਰਾਂ ਦੇ ਨੇੜੇ ਖੜ੍ਹੀ ਹੋ ਗਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY