ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 31 ਜੁਲਾਈ ਯਾਨੀ ਕਿ ਅੱਜ ਦੇ ਹੀ ਦਿਨ ਅਸੀਂ ਸਾਰੇ ਦੇਸ਼ ਵਾਸੀ, ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ। ਮੈਂ ਅਜਿਹੇ ਹੋਰ ਸਾਰੇ ਮਹਾਨ ਕ੍ਰਾਂਤੀਕਾਰੀਆਂ ਨੂੰ ਆਪਣੀ ਨਿਮਰਤਾਪੂਰਨ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਇਹ ਵੀ ਪੜ੍ਹੋ- ਬਿਜਲੀ ਕੰਪਨੀਆਂ ਦੇ 2.5 ਲੱਖ ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨ ਸੂਬੇ : PM ਮੋਦੀ
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀ ਨੂੰ ਇਕ ਖ਼ਾਸ ਅਪੀਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ 13 ਤੋਂ 15 ਅਗਸਤ ਦਰਮਿਆਨ ਆਪਣੇ ਘਰ ’ਤੇ ਤਿਰੰਗਾ ਜ਼ਰੂਰ ਲਹਿਰਾਓ। ਤਿਰੰਗਾ ਸਾਨੂੰ ਜੋੜਦਾ ਹੈ, ਸਾਨੂੰ ਦੇਸ਼ ਲਈ ਕੁਝ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਸਾਲ ਦਾ ਆਜ਼ਾਦੀ ਦਿਹਾੜਾ ਖ਼ਾਸ ਹੋਵੇਗਾ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ। ਅਸੀਂ ਸਾਰੇ ਨੂੰ ਇਸ ਅਦਭੁੱਤ ਅਤੇ ਇਤਿਹਾਸਕ ਪਲ ਦਾ ਗਵਾਹ ਬਣਨ ਜਾ ਰਹੇ ਹਾਂ। ਪਰਮਾਤਮਾ ਨੇ ਇਹ ਸਾਨੂੰ ਬਹੁਤ ਵੱਡਾ ਸੌਭਾਗ ਦਿੱਤਾ ਹੈ। ਦੇਸ਼ ਵਾਸੀ ਆਪਣੇ ਆਲੇ-ਦੁਆਲੇ ਦੇ ਰੇਲਵੇ ਸਟੇਸ਼ਨਾਂ ਨਾਲ ਸਬੰਧਤ ਇਤਿਹਾਸ ਨੂੰ ਜਾਣਨ। ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਜਨ ਅੰਦੋਲਨ ’ਚ ਬਦਲ ਰਿਹਾ ਹੈ, ਸਾਰੇ ਵਰਗ ਦੇ ਲੋਕ ਇਸ ’ਚ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ- ਅਗਲੇ ਮਹੀਨੇ ਅੰਗਰੇਜ਼ੀ 'ਚ ਉਪਲੱਬਧ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਦੀਆਂ ਕਵਿਤਾਵਾਂ ਦੀ ਕਿਤਾਬ
ਪ੍ਰਧਾਨ ਮੰਤਰੀ ਨੇ ਕਿਹਾ ਕਿ 2 ਅਗਸਤ ਤੋਂ 15 ਅਗਸਤ ਤੱਕ ਅਸੀਂ ਸਾਰੇ, ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਤਸਵੀਰ ’ਚ ਤਿਰੰਗਾ ਲਾ ਸਕਦੇ ਹਾਂ। 2 ਅਗਸਤ ਨੂੰ ਸਾਡੇ ਤਿਰੰਗੇ ਨਾਲ ਇਕ ਖ਼ਾਸ ਸਬੰਧ ਵੀ ਹੈ। ਇਸ ਦਿਨ ਪਿੰਗਲੀ ਵੈਂਕਈਆ ਜੀ ਦੀ ਜਨਮ ਜਯੰਤੀ ਹੁੰਦੀ ਹੈ, ਜਿਨ੍ਹਾਂ ਨੇ ਸਾਡੇ ਰਾਸ਼ਟਰੀ ਝੰਡੇ ਨੂੰ ਡਿਜ਼ਾਈਨ ਕੀਤਾ ਸੀ। ਮੈਂ ਉਨ੍ਹਾਂ ਨੂੰ ਆਦਰਪੂਰਨ ਸ਼ਰਧਾਂਜਲੀ ਭੇਟ ਕਰਦਾ ਹਾਂ। ਮਹਾਨ ਕ੍ਰਾਂਤੀਕਾਰੀ ਮੈਡਮ ਕਾਮਾ ਨੂੰ ਵੀ ਯਾਦ ਕਰਾਂਗਾ। ਤਿਰੰਗੇ ਨੂੰ ਆਕਾਰ ਦੇਣ ’ਚ ਉਨ੍ਹਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹੀ ਹੈ।
‘ਮਨ ਕੀ ਬਾਤ’ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਮੋਦੀ ਦੀਆਂ ਕੁਝ ਖ਼ਾਸ ਗੱਲਾਂ-
ਕੋਰੋਨਾ ਮਹਾਮਾਰੀ ਦੌਰਾਨ ਆਯੂਸ਼ ਨੇ ਗਲੋਬਲ ਪੱਧਰ ’ਤੇ ਅਹਿਮ ਭੂਮਿਕਾ ਨਿਭਾਈ ਹੈ।
ਸ਼ਹਿਦ ਦੀ ਮਿਠਾਸ ਸਾਡੇ ਕਿਸਾਨਾਂ ਦੀ ਜ਼ਿੰਦਗੀ ਬਦਲ ਰਹੀ ਹੈ, ਉਨ੍ਹਾਂ ਦੀ ਆਮਦਨੀ ਵਧਾ ਰਹੀ ਹੈ।
10ਵੀਂ ਅਤੇ 12ਵੀਂ ਦੀ ਪ੍ਰੀਖਿਆ ’ਚ ਸਫ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ।
ਸਾਡੇ ਦੇਸ਼ ’ਚ ਮੇਲਿਆਂ ਦਾ ਖ਼ਾਸ ਮਹੱਤਵ ਹੈ, ਮੇਲੇ ਜਨ-ਮਨ ਦੋਹਾਂ ਨੂੰ ਜੋੜਦੇ ਹਨ।
ਅੱਜ ਜਦੋਂ ਵੀ ਖਿਡੌਣਿਆਂ ਦੀ ਗੱਲ ਹੁੰਦੀ ਹੈ ਤਾਂ ਹਰ ਘਰ ‘ਵੋਕਲ ਫ਼ਾਰ ਲੋਕਲ’ ਦੀ ਗੂੰਜ ਸੁਣਦੀ ਹੈ।
ਕਲਾਸਰੂਮ ਹੋਵੇ ਜਾਂ ਖੇਡ ਦਾ ਮੈਦਾਨ ਸਾਡੇ ਨੌਜਵਾਨ ਹਰ ਖੇਤਰ ’ਚ ਦੇਸ਼ ਦਾ ਸਿਰ ਉੱਚਾ ਕਰ ਰਹੇ ਹਨ।
ਖਿਡਾਰੀਆਂ ਲਈ ਇਹ ਪੂਰਾ ਮਹੀਨਾ ਹੀ ਐਕਸ਼ਨ ਨਾਲ ਭਰਪੂਰ ਰਿਹਾ ਹੈ।
ਨੌਜਵਾਨ ਜੋਸ਼ ਨਾਲ ਭਰਿਆ ਭਾਰਤੀ ਦਲ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼
ਝਾਰਖੰਡ ਤੋਂ ਕਾਂਗਰਸ ਦੇ 3 ਵਿਧਾਇਕਾਂ ਨੂੰ ਪੱਛਮੀ ਬੰਗਾਲ 'ਚ ਰੋਕਿਆ ਗਿਆ, ਵੱਡੀ ਮਾਤਰਾ 'ਚ ਨਕਦੀ ਬਰਾਮਦ
NEXT STORY