ਨਵੀਂ ਦਿੱਲੀ : ਨਵੀਂ ਦਿੱਲੀ ਵਿੱਚ ਬ੍ਰਿਕਸ ਸੰਮੇਲਨ 2026 ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ 50 ਮਿੰਟ ਤੱਕ ਦੁਵੱਲੀ ਗੱਲਬਾਤ ਕੀਤੀ। ਗਲਵਾਨ ਝੜਪ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਕਾਰ ਇਹ ਪਹਿਲੀ ਦੁਵੱਲੀ ਮੁਲਾਕਾਤ ਸੀ।
ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ 'ਮਿਊਚਲ' ਯਾਨੀ ਮਿਊਚਲ ਸਤਿਕਾਰ, ਮਿਊਚਲ ਸੰਵੇਦਨਸ਼ੀਲਤਾ ਅਤੇ ਮਿਊਚਲ ਹਿੱਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਮਤਭੇਦਾਂ ਨੂੰ ਵਿਵਾਦ ਵਿੱਚ ਨਹੀਂ ਬਦਲਣ ਦੇਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਆਪਸੀ ਰਿਸ਼ਤਿਆਂ ਦੇ ਲਗਾਤਾਰ ਵਿਕਾਸ ਲਈ ਜ਼ਰੂਰੀ ਆਧਾਰ ਹੈ। ਦੋਵਾਂ ਨੇਤਾਵਾਂ ਨੇ ਸੀਮਾ ਵਿਵਾਦ ਦੇ ਨਿਰਪੱਖ, ਉਚਿਤ ਅਤੇ ਆਪਸੀ ਸਹਿਮਤੀ ਵਾਲੇ ਹੱਲ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ।
ਬੈਠਕ ਦੌਰਾਨ ਵਪਾਰ ਵਿੱਚ ਢਾਂਚਾਗਤ ਅਸੰਤੁਲਨ ਅਤੇ ਸਪਲਾਈ ਚੇਨ ਨਾਲ ਜੁੜੀਆਂ ਚੁਣੌਤੀਆਂ ਨੂੰ ਦੂਰ ਕਰਨ 'ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ, ਪੀਐਮ ਮੋਦੀ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲਈ ਚੀਨ ਦੇ ਸਮਰਥਨ ਦੀ ਸ਼ਲਾਘਾ ਕੀਤੀ।
Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ ਦੇਣਾ ਹੋਵੇਗਾ Extra Charge
NEXT STORY