ਵਾਰਾਣਸੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ’ਚ ਯੂਕ੍ਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਯੂਕ੍ਰੇਨ ਦੇ ਆਪਣੀ ਹੱਡ-ਬੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਵਿਦਿਆਰਥੀਆਂ ’ਚ ਉਨ੍ਹਾਂ ਦੇ ਸੰਸਦੀ ਖੇਤਰ ਵਾਰਾਣਸੀ ਦੇ ਲੋਕ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਹੋਰ ਹਿੱਸਿਆਂ ਦੇ ਵਿਦਿਆਰਥੀਆਂ ਨਾਲ ਵੀ ਪ੍ਰਧਾਨ ਮੰਤਰੀ ਮੋਦੀ ਨੇ ਗੱਲ ਕੀਤੀ। ਪ੍ਰਧਾਨ ਮੰਤਰੀ ਇਸ ਦੌਰਾਨ ਬੇਹੱਦ ਹਲਕੇ-ਫੁਲਕੇ ਅੰਦਾਜ਼ ’ਚ ਵਿਦਿਆਰਥੀਆਂ ਨਾਲ ਗੱਲ ਕਰਦੇ ਨਜ਼ਰ ਆਏ। ਇਹੀ ਨਹੀਂ, ਪੀ. ਐੱਮ. ਮੋਦੀ ਨੇ ਵਿਦਿਆਰਥੀਆਂ ਨਾਲ ਤਸਵੀਰਾਂ ਵੀ ਖਿਚਵਾਈਆਂ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਯੂ. ਪੀ. ਚੋਣ ਲਈ ਪ੍ਰਚਾਰ ਕਰਨ ਜੌਨਪੁਰ ਅਤੇ ਚੰਦੌਲੀ ਗਏ ਸਨ, ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਨਾਲ ਮੁਲਾਕਾਤ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਵਿਰੋਧੀ ਧਿਰ ਸਰਕਾਰ ’ਤੇ ਵਿਦਿਆਰਥੀਆਂ ਦੀ ਨਿਕਾਸੀ ਨੂੰ ਲੈ ਕੇ ਹਮਲਾਵਰ ਹੈ। ਉੱਥੇ ਹੀ ਹਵਾਬਾਜ਼ੀ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਲਗਭਗ 3,500 ਭਾਰਤੀਆਂ ਦੇ ਨਾਲ 17 ਉਡਾਣਾਂ ਸ਼ੁੱਕਰਵਾਰ ਨੂੰ ਭਾਰਤ ਆਉਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਸੋਨਭਦਰ ’ਚ ਬੁੱਧਵਾਰ ਨੂੰ ਪੀ. ਐੱਮ. ਮੋਦੀ ਨੇ ਵਿਦਿਆਰਥੀਆਂ ਨੂੰ ਕੱਢਣ ਦੀ ਮੁਹਿੰਮ ਦਾ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅੱਜ ਦੁਨੀਆ ’ਚ ਜੋ ਹਾਲਾਤ ਬਣੇ ਹਨ, ਉਹ ਤੁਸੀਂ ਵੇਖ ਰਹੇ ਹੋ। ਇਹ ਭਾਰਤ ਦੀ ਵਧਦੀ ਸਮਰੱਥਾ ਹੀ ਹੈ ਕਿ ਅਸੀਂ ਯੂਕ੍ਰੇਨ ’ਚ ਫਸੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਇੰਨੀ ਵੱਡੀ ਮੁਹਿੰਮ ਚਲਾ ਰਹੇ ਹਾਂ।
ਯੂਕ੍ਰੇਨ 'ਚ ਫਸੇ 185 ਭਾਰਤੀਆਂ ਨੂੰ ਬੁਖਾਰੈਸਟ ਤੋਂ ਲੈ ਕੇ ਮੁੰਬਈ ਪੁੱਜਿਆ ਵਿਸ਼ੇਸ਼ ਜਹਾਜ਼
NEXT STORY