ਕੰਨਿਆਕੁਮਾਰੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਇੱਥੇ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ ਸੂਰਜ ਚੜ੍ਹਨ ਸਮੇਂ ‘ਸੂਰਿਆ ਅਰਘ’ ਭੇਟ ਕੀਤਾ। ਮੋਦੀ 2 ਦਿਨਾਂ ਮੈਡੀਟੇਸ਼ਨ ਅਭਿਆਸ ਲਈ ਰਾਕ ਮੈਮੋਰੀਅਲ ਪਹੁੰਚੇ ਹਨ।
‘ਸੂਰਿਆ ਅਰਘ’ ਅਧਿਆਤਮਿਕ ਅਭਿਆਸ ਨਾਲ ਜੁੜੀ ਇਕ ਪਰੰਪਰਾ ਹੈ, ਜਿਸ ਵਿਚ ਸੂਰਜ ਦੇਵਤਾ ਨੂੰ ਨਮਨ ਕਰਨ ਲਈ ਜਲ ਚੜ੍ਹਾਇਆ ਜਾਂਦਾ ਹੈ। ਭਾਰਤੀ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਛੋਟਾ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਪ੍ਰਧਾਨ ਮੰਤਰੀ ਇਕ ਬਰਤਨ ’ਚੋਂ ਸੂਰਜ ਨੂੰ ਜਲ ਚੜ੍ਹਾਉਂਦੇ ਤੇ ਮਾਲਾ ਜਪਦੇ ਵਿਖਾਈ ਦੇ ਰਹੇ ਹਨ।
ਪਾਰਟੀ ਨੇ ਪੋਸਟ ’ਚ ਕਿਹਾ, ‘ਸੂਰਯ ਉਦਯ, ਸੂਰਯ ਅਰਘ, ਅਧਿਆਤਮਿਕਤਾ।’ ਭਾਜਪਾ ਨੇ ਪ੍ਰਧਾਨ ਮੰਤਰੀ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ ’ਚ ਉਹ ਭਗਵਾ ਕੁੜਤਾ, ਸ਼ਾਲ ਤੇ ਧੋਤੀ ਪਹਿਨ ਕੇ ਧਿਆਨ ਮੰਡਪਮ ‘ਚ ਧਿਆਨ ਕਰਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਨੇ 30 ਮਈ ਦੀ ਸ਼ਾਮ ਨੂੰ ਵਿਵੇਕਾਨੰਦ ਰਾਕ ਮੈਮੋਰੀਅਲ ’ਚ ਧਿਆਨ ਕਰਨਾ ਸ਼ੁਰੂ ਕੀਤਾ ਸੀ। ਉਹ 1 ਜੂਨ ਦੀ ਸ਼ਾਮ ਤੱਕ ਇਸ ਮੁਦਰਾ ’ਚ ਹੀ ਰਹਿਣਗੇ।
ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਫਾਇਰਿੰਗ
NEXT STORY