ਨਵੀਂ ਦਿੱਲੀ (ਏਜੰਸੀ)- ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਅਤੇ ਦੁਨੀਆ ਭਰ ਦੇ ਰਾਮ ਭਗਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਵਿਸ਼ੇਸ਼ ਦਿਨ ਨੂੰ ਸਾਡੀ ਆਸਥਾ ਅਤੇ ਪਰੰਪਰਾਵਾਂ ਦਾ ਇੱਕ 'ਦਿਵਯ ਉਤਸਵ' (ਪਵਿੱਤਰ ਜਸ਼ਨ) ਕਰਾਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਸਦਕਾ ਅਣਗਿਣਤ ਰਾਮ ਭਗਤਾਂ ਦਾ ਪੰਜ ਸਦੀਆਂ ਦਾ ਸੰਕਲਪ ਸਾਕਾਰ ਹੋਇਆ ਹੈ। ਅੱਜ ਰਾਮਲਲਾ ਆਪਣੇ ਸ਼ਾਨਦਾਰ ਮੰਦਰ ਵਿੱਚ ਮੁੜ ਬਿਰਾਜਮਾਨ ਹਨ ਅਤੇ ਇਸ ਸਾਲ, ਅਯੁੱਧਿਆ ਦਾ ਧਾਰਮਿਕ ਝੰਡਾ ਰਾਮ ਲੱਲਾ ਦੀ ਪ੍ਰਤਿਸ਼ਠਾ ਦੁਆਦਸ਼ੀ ਦਾ ਗਵਾਹ ਬਣ ਰਿਹਾ ਹੈ। ਇਹ ਮੇਰਾ ਸੁਭਾਗ ਹੈ ਕਿ ਪਿਛਲੇ ਮਹੀਨੇ ਮੈਨੂੰ ਇਸ ਝੰਡੇ ਦੀ ਪਵਿੱਤਰ ਸਥਾਪਨਾ ਕਰਨ ਦਾ ਮੌਕਾ ਮਿਲਿਆ।"
ਪ੍ਰਧਾਨ ਮੰਤਰੀ ਨੇ 22 ਜਨਵਰੀ, 2024 ਨੂੰ ਹਿੰਦੂ ਕੈਲੰਡਰ ਦੇ ਪੋਹ ਮਹੀਨੇ ਦੇ ਸ਼ੁਕਲ ਪੱਖ ਦੀ ਦੁਆਦਸ਼ੀ ਤਿਥੀ ਨੂੰ ਪ੍ਰਾਣ ਪ੍ਰਤਿਸ਼ਠਾ ਦੀਆਂ ਰਸਮਾਂ ਨਿਭਾਈਆਂ ਸਨ। ਹਿੰਦੂ ਪੰਚਾਂਗ ਅਨੁਸਾਰ, ਇਸ ਸਾਲ ਇਹ ਦੁਆਦਸ਼ੀ ਤਿਥੀ 31 ਦਸੰਬਰ ਨੂੰ ਆਈ ਹੈ, ਜਿਸ ਕਾਰਨ ਅੱਜ ਇਹ ਵਰ੍ਹੇਗੰਢ ਮਨਾਈ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਅਰਦਾਸ ਕੀਤੀ ਕਿ ਮਰਯਾਦਾ ਪੁਰਸ਼ੋਤਮ ਦੀ ਪ੍ਰੇਰਨਾ ਹਰ ਭਾਰਤੀ ਦੇ ਹਿਰਦੇ ਵਿੱਚ ਸੇਵਾ, ਸਮਰਪਣ ਅਤੇ ਦਇਆ ਦੀ ਭਾਵਨਾ ਨੂੰ ਹੋਰ ਗੂੜ੍ਹਾ ਕਰੇ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਭਾਵਨਾ ਇੱਕ ਖੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਲਈ ਇੱਕ ਮਜ਼ਬੂਤ ਆਧਾਰ ਬਣੇਗੀ। ਜੈ ਸੀਆ ਰਾਮ!
ਚਮੋਲੀ ਹਾਦਸੇ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ : ਭਾਰਤੀ ਰੇਲਵੇ
NEXT STORY