ਨਵੀਂ ਦਿੱਲੀ, (ਵਿਸ਼ੇਸ਼)- ਪ੍ਰਧਾਨ ਮੰਤਰੀ ਮੋਦੀ ਫੌਜੀਆਂ ਨੂੰ ਉਚਿਤ ਸਨਮਾਨ ਦੇਣ ਦੇ ਇਕ ਮਜ਼ਬੂਤ ਸਮਰਥਕ ਰਹੇ ਹਨ, ਖਾਸ ਕਰ ਕੇ ਉਹ ਫੌਜੀ ਜਿਨ੍ਹਾਂ ਦੀ ਕੁਰਬਾਨੀ ਨੂੰ ਸਾਲਾਂ ਤੋਂ ਭੁਲਾ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਮਾਤ ਭੂਮੀ ਤੋਂ ਬਹੁਤ ਦੂਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਇਸ ਮਹੀਨੇ ਫਰਾਂਸ ਦੀ ਆਪਣੀ ਹਾਲੀਆ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਸੇਲ ਵਿਚ ਮਾਜ਼ਰਗਸ ਜੰਗ ਕਬਰਸਤਾਨ ਦਾ ਦੌਰਾ ਕੀਤਾ ਜੋ ਦੂਜੀ ਵਿਸ਼ਵ ਜੰਗ ਦੌਰਾਨ ਵਿਦੇਸ਼ੀ ਧਰਤੀ ਦੀ ਰੱਖਿਆ ਕਰਦੇ ਹੋਏ ਸਰਵਉੱਚ ਕੁਰਬਾਨੀ ਦੇਣ ਵਾਲੇ ਭਾਰਤੀ ਫੌਜੀਆਂ ਦੀ ਯਾਦ ਦਾ ਸਨਮਾਨ ਕਰਦਾ ਹੈ। ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਕਬਰਸਤਾਨ ’ਤੇ ਫੁੱਲ ਭੇਟ ਕੀਤੇ।
ਅਗਸਤ, 2024 ਵਿਚ ਪ੍ਰਧਾਨ ਮੰਤਰੀ ਪੋਲੈਂਡ ਦੇ ਵਾਰਸਾ ਵਿਚ ਮੋਂਟੇ ਕੈਸੀਨੋ ਦੀ ਲੜਾਈ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਗਏ ਸਨ। ਇਹ ਯਾਦਗਾਰ ਪੋਲੈਂਡ, ਭਾਰਤ ਅਤੇ ਹੋਰ ਦੇਸ਼ਾਂ ਦੇ ਫੌਜੀਆਂ ਦੇ ਬਲੀਦਾਨਾਂ ਅਤੇ ਬਹਾਦਰੀ ਦੀ ਯਾਦ ਦਿਵਾਉਂਦੀ ਹੈ ਜਿਨ੍ਹਾਂ ਨੇ ਦੂਜੀ ਵਿਸ਼ਵ ਜੰਗ ਦੌਰਾਨ ਇਟਲੀ ਵਿਚ ਮੋਂਟੇ ਕੈਸੀਨੋ ਦੀ ਮਸ਼ਹੂਰ ਜੰਗ ਇਕ-ਦੂਜੇ ਦੇ ਨਾਲ ਮਿਲ ਕੇ ਲੜੀ ਸੀ।
ਇਸ ਤੋਂ ਪਹਿਲਾਂ ਜੂਨ 2023 ਵਿਚ ਪ੍ਰਧਾਨ ਮੰਤਰੀ ਮਿਸਰ ਦੀ ਆਪਣੀ ਸਰਕਾਰੀ ਯਾਤਰਾ ਦੌਰਾਨ ਕਾਹਿਰਾ ਵਿਚ ਹੇਲੀਓਪੋਲਿਸ ਕਾਮਨਵੈਲਥ ਵਾਰ ਗ੍ਰੇਵ ਕਬਰਸਤਾਨ ਗਏ ਸਨ ਜਿੱਥੇ ਉਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਮਿਸਰ ਅਤੇ ਅਦਨ ਵਿਚ ਆਪਣੀਆਂ ਜਾਨਾਂ ਵਾਰਨ ਵਾਲੇ 4300 ਤੋਂ ਵੱਧ ਬਹਾਦਰ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅਕਤੂਬਰ, 2018 ਵਿਚ ਪ੍ਰਧਾਨ ਮੰਤਰੀ ਨੇ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਫੌਜੀਆਂ ਦੇ ਯੋਗਦਾਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਉਸ ਜੰਗ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਇਸ ਦੇ ਬਾਵਜੂਦ ਸਾਡੇ ਫੌਜੀਆਂ ਨੇ ਬਹਾਦਰੀ ਨਾਲ ਜੰਗ ਲੜੀ ਅਤੇ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਸਰਵਉੱਚ ਬਲੀਦਾਨ ਦਿੱਤਾ। ਸਾਡੇ ਫੌਜੀਆਂ ਨੇ ਮੁਸ਼ਕਲ ਖੇਤਰਾਂ ਅਤੇ ਔਖੇ ਹਾਲਾਤ ਵਿਚ ਬਹੁਤ ਬਹਾਦਰੀ ਦਿਖਾਈ ਹੈ।
ਤੇਲੰਗਾਨਾ ਤੋਂ ਬਾਅਦ ਹੁਣ ਇਸ ਸੂਬੇ 'ਚ ਵੀ ਰਮਜ਼ਾਨ 'ਤੇ ਮੁਸਲਿਮ ਮੁਲਾਜ਼ਮਾਂ ਨੂੰ ਮਿਲੇਗੀ ਇਹ ਛੋਟ
NEXT STORY