ਨਿਊਯਾਰਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਬਿਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ' ਨੇ 'ਗਲੋਬਲ ਗੋਲਕੀਪਰ ਅਵਾਰਡ' ਨਾਲ ਸਨਮਾਨਤ ਕੀਤਾ ਹੈ। ਪੀ. ਐੱਮ. ਮੋਦੀ ਨੂੰ ਇਹ ਪੁਰਸਕਾਰ 'ਲਿੰਕਨ ਸੈਂਟਰ ਆਫ ਪ੍ਰਫਾਰਮਿੰਗ ਆਰਟਸ' 'ਚ ਆਯੋਜਿਤ ਇਕ ਪ੍ਰੋਗਰਾਮ 'ਚ ਦਿੱਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ 'ਸਵੱਛ ਭਾਰਤ ਅਭਿਆਨ' ਰਾਹੀਂ ਸਫਾਈ ਦੇ ਖੇਤਰ 'ਚ ਲੀਡ ਕਰਨ ਲਈ ਦਿੱਤਾ ਗਿਆ ਹੈ।
ਫਾਊਂਡੇਸ਼ਨ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਨਾਲ ਭਾਰਤ 'ਚ 50 ਕਰੋੜ ਲੋਕਾਂ ਨੂੰ ਸਫਾਈ ਦੀ ਸੁਰੱਖਿਆ ਮਿਲੀ ਹੈ। ਵਿਕਾਸ ਕਾਰਜਾਂ ਦੇ ਖੇਤਰ 'ਚ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਨੂੰ ਕਾਫੀ ਖਾਸ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਇਹ ਪੁਰਸਕਾਰ ਮਿਲਣ 'ਤੇ ਫਾਊਂਡੇਸ਼ਨ ਨੂੰ ਧੰਨਵਾਦ ਕਰਦਿਆਂ ਕਿਹਾ,''ਇਹ ਸਨਮਾਨ ਮੇਰਾ ਨਹੀਂ ਸਗੋਂ ਉਨ੍ਹਾਂ ਕਰੋੜਾਂ ਭਾਰਤੀਆਂ ਦਾ ਹੈ, ਜਿਨ੍ਹਾਂ ਨੇ ਸਵੱਛ ਭਾਰਤ ਦੇ ਸੰਕਲਪ ਨੂੰ ਨਾ ਸਿਰਫ ਸਾਬਤ ਕੀਤਾ ਸਗੋਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਵੀ ਬਣਾ ਲਿਆ ਹੈ।''
ਇਸ ਤੋਂ ਪਹਿਲਾਂ ਇਹ ਪੁਰਸਕਾਰ ਨਾਰਵੇ ਦੇ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਅਤੇ ਲਾਈਬੇਰੀਆ ਦੇ ਰਾਸ਼ਟਰਪਤੀ ਸਰਲਿਫ ਨੂੰ ਦਿੱਤਾ ਜਾ ਚੁੱਕਾ ਹੈ। ਇਹ ਪੁਰਸਕਾਰ ਵਿਕਾਸ ਦੇ ਟੀਚੇ ਨੂੰ ਪੂਰਾ ਕਰਨ ਵਾਲੇ ਕਿਸੇ ਵਿਸ਼ਵ ਨੇਤਾ ਨੂੰ ਦਿੱਤਾ ਜਾਂਦਾ ਹੈ। 'ਸਿਓਲ ਸ਼ਾਂਤੀ ਪੁਰਸਕਾਰ', 'ਸੰਯੁਕਤ ਰਾਸ਼ਟਰ ਵਾਤਾਵਰਣ ਪੁਰਸਕਾਰ' ਤੇ ਹੁਣ 'ਗਲੋਬਲ ਗੋਲਕੀਪਰ ਅਵਾਰਡ', ਮਿਲਣ ਨਾਲ ਮੋਦੀ ਗਲੋਬਲ ਸ਼ਾਂਤੀ, ਵਿਕਾਸ ਅਤੇ ਗਰੀਬਾਂ ਦੇ ਵਿਕਾਸ ਦੀ ਦਿਸ਼ਾ 'ਚ ਕੰਮ ਕਰਨ ਵਾਲੇ ਨੇਤਾ ਦੇ ਰੂਪ 'ਚ ਉਭਰੇ ਹਨ।
ਚੰਗਾ ਹੋਵੇਗਾ ਜੇ ਮੋਦੀ ਤੇ ਇਮਰਾਨ ਕਸ਼ਮੀਰ ਮਸਲੇ 'ਤੇ ਕੋਈ ਹੱਲ ਕੱਢ ਲੈਣ : ਟਰੰਪ
NEXT STORY