ਇੰਟਰਨੈਸ਼ਨਲ ਡੈਸਕ- ਆਪਣੇ ਦੋ ਦਿਨਾਂ ਸਰਕਾਰੀ ਦੌਰੇ 'ਤੇ ਸੋਮਵਾਰ ਨੂੰ ਰੂਸ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਾਸਕੋ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਜ ਕਪੂਰ ਅਤੇ ਮਿਥੁਨ ਚੱਕਰਵਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਭਾਰਤ ਅਤੇ ਰੂਸ ਵਿਚਾਲੇ ਦੋਸਤੀ ਨੂੰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਭਾਰਤ ਅਤੇ ਰੂਸ ਵਿਚਕਾਰ ਵਿਲੱਖਣ ਸਬੰਧਾਂ ਦਾ ਪ੍ਰਸ਼ੰਸਕ ਹਾਂ। ਰੂਸ ਸ਼ਬਦ ਸੁਣਦੇ ਹੀ ਹਰ ਭਾਰਤੀ ਦੇ ਦਿਮਾਗ ਵਿਚ ਇਹ ਸ਼ਬਦ ਆਉਂਦਾ ਹੈ ਕਿ ਉਹ ਸੁੱਖ-ਦੁੱਖ ਦਾ ਸਾਥੀ ਹੈ।
ਪੀ.ਐਮ ਨੇ ਅੱਗੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਰੂਸ ਵਿੱਚ ਤਾਪਮਾਨ ਭਾਵੇਂ ਕਿੰਨਾ ਵੀ ਹੇਠਾਂ ਚਲਾ ਜਾਵੇ, ਭਾਰਤ ਦੀ ਦੋਸਤੀ ਹਮੇਸ਼ਾ ਪਲੱਸ ਰਹੀ ਹੈ। ਇਹ ਰਿਸ਼ਤਾ ਆਪਸੀ ਵਿਸ਼ਵਾਸ ਅਤੇ ਆਪਸੀ ਸਤਿਕਾਰ ਦੀ ਨੀਂਹ 'ਤੇ ਅਧਾਰਤ ਹੈ। ਹਰ ਘਰ ਵਿੱਚ ਇੱਕ ਗੀਤ ਗਾਇਆ ਜਾਂਦਾ ਸੀ- ਸਰ ਪੇ ਲਾਲ ਟੋਪੀ ਰੂਸੀ ਫਿਰ ਭੀ ਦਿਲ ਹੈ ਹਿੰਦੁਸਤਾਨੀ... ਗੀਤ ਪੁਰਾਣਾ ਹੈ, ਭਾਵਨਾਵਾਂ ਸਦਾਬਹਾਰ ਹਨ। ਪੁਰਾਣੇ ਸਮਿਆਂ ਵਿੱਚ ਰਾਜ ਕਪੂਰ ਅਤੇ ਮਿਥੁਨ ਦਾ ਵਰਗੇ ਕਲਾਕਾਰਾਂ ਨੇ ਭਾਰਤ ਅਤੇ ਰੂਸ ਦੀ ਦੋਸਤੀ ਨੂੰ ਮਜ਼ਬੂਤ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਮੋਦੀ-ਪੁਤਿਨ ਸੰਮੇਲਨ ਦੇ ਕੇਂਦਰ 'ਚ ਹੋਵੇਗਾ ਯੂਕ੍ਰੇਨ ਯੁੱਧ, ਆਰਥਿਕ ਏਜੰਡਾ
"ਮੈਂ ਰਾਸ਼ਟਰਪਤੀ ਪੁਤਿਨ ਦੀ ਸ਼ਲਾਘਾ ਕਰਾਂਗਾ"
ਪੀ..ਐਮ ਮੋਦੀ ਨੇ ਕਿਹਾ ਕਿ ਮੈਂ ਭਾਰਤ ਅਤੇ ਰੂਸ ਦੇ ਸਬੰਧਾਂ ਲਈ ਰਾਸ਼ਟਰਪਤੀ ਪੁਤਿਨ ਦੀ ਤਾਰੀਫ਼ ਕਰਾਂਗਾ। ਉਸ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਬਹੁਤ ਵਧੀਆ ਕੰਮ ਕੀਤਾ ਹੈ। ਪਿਛਲੇ 10 ਸਾਲਾਂ ਵਿੱਚ ਇਹ ਛੇਵੀਂ ਵਾਰ ਹੈ ਜਦੋਂ ਮੈਂ ਰੂਸ ਆਇਆ ਹਾਂ ਅਤੇ ਇਨ੍ਹਾਂ ਸਾਲਾਂ ਵਿੱਚ ਅਸੀਂ 17 ਵਾਰ ਇੱਕ ਦੂਜੇ ਨੂੰ ਮਿਲੇ ਹਾਂ। ਇਹ ਸਾਰੀਆਂ ਮੀਟਿੰਗਾਂ ਵਿਸ਼ਵਾਸ ਅਤੇ ਸਤਿਕਾਰ ਨੂੰ ਵਧਾ ਰਹੀਆਂ ਹਨ। ਜਦੋਂ ਸਾਡੇ ਵਿਦਿਆਰਥੀ ਸੰਘਰਸ਼ ਵਿੱਚ ਫਸ ਗਏ ਸਨ, ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਪੁਤਿਨ ਦਾ ਭਾਰਤ ਪਹੁੰਚਣ ਵਿੱਚ ਮਦਦ ਕਰਨ ਲਈ ਧੰਨਵਾਦ ਪ੍ਰਗਟ ਕਰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ 'ਚ PM ਮੋਦੀ ਸ਼ਹੀਦ ਸਮਾਰਕ ਪਹੁੰਚੇ, ਦਿੱਤੀ ਸ਼ਰਧਾਂਜਲੀ
NEXT STORY