ਨਵੀਂ ਦਿੱਲੀ- ਭਾਰਤ ਅੱਜ ਆਪਣਾ 72ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪੀ. ਐੱਮ. ਨੇ ਟਵਿੱਟਰ 'ਤੇ ਲਿਖਿਆ 'ਦੇਸ਼ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ, ਜੈ ਹਿੰਦ!'
ਜ਼ਿਕਰਯੋਗ ਹੈ ਕਿ ਕੋਰੋਨਾ ਦੌਰਾਨ ਪਹਿਲੀ ਵਾਰ ਦੇਸ਼ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਇਸ ਕਾਰਨ ਇਸ ਵਾਰ ਦਾ ਗਣਤੰਤਰ ਦਿਹਾੜਾ ਪਿਛਲੇ ਸਾਲਾਂ ਨਾਲੋਂ ਬਹੁਤ ਵੱਖਰਾ ਹੈ। ਇਸ ਕਾਰਨ ਇਸ ਵਾਰ ਪਰੇਡ ਦੇਖਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਘਟਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ 9.27 ਵਜੇ ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ ਸਮਾਰਕ 'ਤੇ ਦੇਸ਼ ਦੇ ਵੀਰ ਫ਼ੌਜੀਆਂ ਨੂੰ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਦੇਣਗੇ। ਇਸ ਦੇ ਬਾਅਦ 9.45 'ਤੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਚੀਫ਼ ਆਫ਼ ਸਟਾਫ਼ (ਸੀ. ਡੀ. ਐੱਸ.) ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਰਾਜਪਥ 'ਤੇ ਪੁੱਜਣਗੇ।
ਇਸ ਸਾਲ ਕੋਈ ਮੁੱਖ ਮਹਿਮਾਨ ਨਹੀਂ ਆਇਆ, ਅਜਿਹਾ 50 ਸਾਲਾਂ ਵਿਚ ਪਹਿਲੀਵਾਰ ਹੋਇਆ ਹੈ ਜਦ ਕੋਈ ਮੁੱਖ ਮਹਿਮਾਨ ਨਹੀਂ ਆ ਸਕਿਆ। ਪਹਿਲਾਂ ਬ੍ਰਿਟਿਸ਼ ਪੀ. ਐੱਮ. ਬੋਰਿਸ ਜਾਨਸਨ ਨੂੰ ਭਾਰਤ ਆਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਬ੍ਰਿਟੇਨ ਵਿਚ ਕੋਰੋਨਾ ਦਾ ਇਕ ਨਵਾਂ ਰੂਪ ਫੈਲਣ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ। ਇਸ ਤੋਂ ਪਹਿਲਾਂ 1952, 1953 ਅਤੇ 1966 ਵਿਚ ਵੀ ਗਣਤੰਤਰ ਦਿਹਾੜੇ 'ਤੇ ਕੋਈ ਮੁੱਖ ਮਹਿਮਾਨ ਨਹੀਂ ਆਇਆ ਸੀ।
ਇਹ ਵੀ ਪੜ੍ਹੋ- ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਕੱਢਣਗੇ ਟਰੈਕਟਰ ਪਰੇਡ
ਪਿਛਲੇ ਸਾਲ ਇਸ ਮੌਕੇ ਸਵਾ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ ਪਰ ਇਸ ਵਾਰ ਇਹ ਗਿਣਤੀ 25,000 'ਤੇ ਸੀਮਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 15 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੌਕੇ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ 'ਤੇ ਖ਼ਤਮ ਹੋਵੇਗੀ। ਇਸ ਮਗਰੋਂ ਵਿਜੈ ਚੌਂਕ ਤੋਂ ਰਾਜਪਥ, ਅਮਰ ਜਵਾਨ ਜੋਤੀ, ਇੰਡੀਆ ਗੇਟ ਪ੍ਰਿੰਸਸ ਪੈਲਸ, ਤਿਲਕ ਮਾਰਗ ਤੋਂ ਹੁੰਦੀ ਹੋਈ ਅਖ਼ੀਰ ਵਿਚ ਇੰਡੀਆ ਗੇਟ ਤੱਕ ਆਵੇਗੀ।
►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਦਿੱਲੀ : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੱਜ ਕੱਢਣਗੇ ਟਰੈਕਟਰ ਪਰੇਡ
NEXT STORY