ਛਪਰਾ/ਹਾਜੀਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਗੱਠਜੋੜ ‘ਇੰਡੀਆ’ ’ਤੇ ਹਮਲਾ ਬੋਲਦਿਆਂ ਕਿਹਾ ਕਿ ਇਸ ਦੇ ਲੋਕ ‘ਮੁੰਗੇਰੀਲਾਲ ਦੇ ਹਸੀਨ ਸੁਫ਼ਨੇ’ ਵੇਖ ਰਹੇ ਹਨ ਅਤੇ ਉਨ੍ਹਾਂ ਨੇ ਫਾਰਮੂਲਾ ਤਿਆਰ ਕੀਤਾ ਹੈ ਕਿ ਸੱਤਾ ਵਿਚ ਆਉਣ ਦੀ ਸਥਿਤੀ ’ਚ ਉਹ 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣਾਉਣਗੇ। ਬਿਹਾਰ ਦੇ ਹਾਜੀਪੁਰ, ਮੁੱਜ਼ਫਰਪੁਰ ਤੇ ਸਾਰਣ ਲੋਕ ਸਭਾ ਹਲਕਿਆਂ ਵਿਚ ਇਕ ਤੋਂ ਬਾਅਦ ਇਕ 3 ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਡੀਆ’ ਗੱਠਜੋੜ ਵਾਲੇ ਅੱਜ-ਕੱਲ ‘ਮੁੰਗੇਰੀਲਾਲ ਦੇ ਹਸੀਨ ਸੁਫ਼ਨੇ’ ਵੇਖ ਰਹੇ ਹਨ ਕਿ ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਬਣ ਜਾਵੇਗੀ। ਇਨ੍ਹਾਂ ਲੋਕਾਂ ਨੇ 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣਾਉਣ ਬਾਰੇ ਸੋਚਿਆ ਹੈ। 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣੇ ਤਾਂ ਕੀ ਦੇਸ਼ ਦਾ ਭਲਾ ਹੋਵੇਗਾ?
ਇਹ ਵੀ ਪੜ੍ਹੋ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ PM ਮੋਦੀ ਨੇ ਟੇਕਿਆ ਮੱਥਾ, ਲੰਗਰ ਦੀ ਕੀਤੀ ਸੇਵਾ
ਪ੍ਰਧਾਨ ਮੰਤਰੀ ਅੱਗੇ ਨੇ ਕਿਹਾ ਕਿ ਇਹ ਚੋਣਾਂ ਵਿਕਸਿਤ ਭਾਰਤ ਦੇ ਸੰਕਲਪ ਦੀਆਂ ਚੋਣਾਂ ਹਨ। ਅੱਜ ਦੁਨੀਆ ਵਿਚ ਭਾਰਤ ਦੀ ਸਾਖ ਵੀ ਹੈ ਅਤੇ ਧਾਕ ਵੀ। ਇਹ ਚੋਣਾਂ ਦੇਸ਼ ਦੀ ਸਾਖ, ਧਾਕ ਤੇ ਰੁਤਬਾ ਵਧਾਉਣ ਲਈ ਹਨ। ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦਾ ਨਾਂ ਲਏ ਬਿਨਾਂ ਉਨ੍ਹਾਂ ਦੇ ਹੁਣੇ ਜਿਹੇ ਦੇ ਬਿਆਨ ਵੱਲ ਇਸ਼ਾਰਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਦੇ ਕਿਹੋ ਜਿਹੇ ਬਿਆਨ ਆ ਰਹੇ ਹਨ? ਇਹ ਲੋਕ ਇੰਨੇ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਰਾਤ ਨੂੰ ਸੁਫ਼ਨੇ ਵਿਚ ਵੀ ਪਾਕਿਸਤਾਨ ਦਾ ਪ੍ਰਮਾਣੂ ਬੰਬ ਨਜ਼ਰ ਆਉਂਦਾ ਹੈ। ਕਹਿੰਦੇ ਹਨ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ। ਓ ਭਰਾ, ਅਸੀਂ ਪੁਆ ਦੇਵਾਂਗੇ। ਉਨ੍ਹਾਂ ਨੂੰ ਆਟਾ ਵੀ ਚਾਹੀਦਾ ਹੈ, ਬਿਜਲੀ ਵੀ ਨਹੀਂ ਹੈ। ਸਾਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਚੂੜੀਆਂ ਵੀ ਨਹੀਂ ਹਨ।
ਇਹ ਵੀ ਪੜ੍ਹੋ- ਕੰਗਨਾ ਦੇ ਬੋਲ- ਕਾਂਗਰਸ ਦੇਸ਼ ਧਰੋਹੀ ਪਾਰਟੀ, ਸੰਸਦ ’ਚ ਬਚਕਾਨਾ ਹਰਕਤਾਂ ਕਰਦੇ ਹਨ ਰਾਹੁਲ ਗਾਂਧੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਜ਼ੱਫਰਪੁਰ ਤੇ ਬਿਹਾਰ ਦੇ ਲੋਕਾਂ ਨੇ ਦਹਾਕਿਆਂ ਤਕ ਨਕਸਲਵਾਦ ਦਾ ਦੁੱਖ ਝੱਲਿਆ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਨਕਸਲਵਾਦ ਨੂੰ ਪਾਲਿਆ-ਪੋਸਿਆ ਅਤੇ ਉਸ ਦੀ ਲੋਕਾਂ ਦੇ ਖਿਲਾਫ ਵਰਤੋਂ ਵੀ ਕੀਤੀ। ਇਹ ਰਾਜਗ ਦੀ ਸਰਕਾਰ ਹੈ ਜੋ ਬਿਹਾਰ ਵਿਚ ਕਾਨੂੰਨ ਵਿਵਸਥਾ ਪਟੜੀ ’ਤੇ ਲਿਆਈ ਹੈ ਅਤੇ ਹੁਣ ਨਕਸਲਵਾਦ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ 10 ਸਾਲ ਪਹਿਲਾਂ ਮਹਿੰਗਾਈ ਦੀ ਸਥਿਤੀ ਕੀ ਸੀ। ਉਸ ਵੇਲੇ ਇਕੋ ਗਾਣਾ ਚੱਲਦਾ ਸੀ–ਮਹਿੰਗਾਈ ਡਾਇਨ ਖਾਏ ਜਾਤ ਹੈ। ਉਸ ਵੇਲੇ ਮਹੀਨੇ ਦੀ 30 ਹਜ਼ਾਰ ਦੀ ਆਮਦਨ ’ਤੇ ਕਾਂਗਰਸ ਸਰਕਾਰ ‘ਟੈਕਸ’ ਦੇਣ ਦੀ ਗੱਲ ਕਹਿੰਦੀ ਸੀ। ਅੱਜ ਮੋਦੀ ਨੇ ਅਜਿਹਾ ਸੁਧਾਰ ਕੀਤਾ ਹੈ ਕਿ 50 ਹਜ਼ਾਰ ਰੁਪਏ ਤਕ ਦੀ ਆਮਦਨ ’ਤੇ ਵੀ ਤੁਹਾਨੂੰ ਇਕ ਨਵਾਂ ਪੈਸਾ ਨਹੀਂ ਦੇਣਾ ਪਵੇਗਾ।
ਇਹ ਵੀ ਪੜ੍ਹੋ- CBSE ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਵਿਦਿਆਰਥੀ ਇੰਝ ਕਰਨ ਰਿਜ਼ਲਟ ਚੈੱਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਗਨਾ ਦੇ ਬੋਲ- ਕਾਂਗਰਸ ਦੇਸ਼ ਧਰੋਹੀ ਪਾਰਟੀ, ਸੰਸਦ ’ਚ ਬਚਕਾਨਾ ਹਰਕਤਾਂ ਕਰਦੇ ਹਨ ਰਾਹੁਲ ਗਾਂਧੀ
NEXT STORY