ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਦੀ ਮੰਡੀ ਸੰਸਦੀ ਸੀਟ ਤੋਂ ਚੋਣ ਲੜ ਰਹੀ ਉੱਤਰੀ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੇ ਬੰਜਾਰ ਵਿਧਾਨ ਸਭਾ ਦੇ ਬਜੌਰਾ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਦੇਸ਼ ਧਰੋਹੀ ਕਰਾਰ ਦਿੰਦੇ ਹੋਏ ਰਾਹੁਲ ਗਾਂਧੀ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕਦੇ ਲੋਕਤੰਤਰ ਦੇ ਮੰਦਰ ’ਚ ਰਾਹੁਲ ਗਾਂਧੀ ਅੱਖਾਂ ਮਾਰ ਜਾਂਦੇ ਹਨ ਅਤੇ ਬਚਕਾਨਾ ਹਰਕਤਾਂ ਕਰਦੇ ਹਨ। ਕੰਗਨਾ ਨੇ ਕਿਹਾ ਕਿ ਪਿਛਲੇ 6-7 ਸਾਲਾਂ ਵਿਚ ਭਾਰਤ ਅਰਥਵਿਵਸਥਾ ਵਿਚ 11ਵੇਂ ਸਥਾਨ ਤੋਂ ਪੰਜਵੇਂ ਸਥਾਨ ’ਤੇ ਆ ਗਿਆ ਹੈ। ਭਾਰਤ ਦੀ ਆਰਥਿਕਤਾ ਪੰਜਵੇਂ ਸਥਾਨ ’ਤੇ ਪਹੁੰਚਣ ਨਾਲ ਕਈ ਦੇਸ਼ ਅੰਤਰਰਾਸ਼ਟਰੀ ਪੱਧਰ ’ਤੇ ਚੌਕਸ ਹੋ ਗਏ ਹਨ।
ਇਹ ਵੀ ਪੜ੍ਹੋ- CBSE ਨੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ, ਵਿਦਿਆਰਥੀ ਇੰਝ ਕਰਨ ਰਿਜ਼ਲਟ ਚੈੱਕ
ਕੰਗਨਾ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਤਾਕਤਾਂ ਕਾਂਗਰਸ ਨਾਲ ਹੱਥ ਮਿਲਾ ਰਹੀਆਂ ਹਨ ਅਤੇ ਕਾਂਗਰਸ ਪਹਿਲਾਂ ਹੀ ਦੇਸ਼ ਧਰੋਹੀ ਸੀ। ਇਨ੍ਹਾਂ ਅੰਤਰਰਾਸ਼ਟਰੀ ਸਾਜ਼ਿਸ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁੱਗ ਪੁਰਸ਼ ਹਨ ਅਤੇ ਅਸੀਂ ਭਾਗਾਂ ਵਾਲੇ ਹਾਂ। ਕੰਗਨਾ ਨੇ ਇਕ ਵਾਰ ਫਿਰ ਦੁਹਰਾਇਆ ਕਿ ਸਾਨੂੰ ਸਹੀ ਅਰਥਾਂ ਵਿਚ ਆਜ਼ਾਦੀ ਮਿਲੀ ਹੈ ਅਤੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਆਜ਼ਾਦੀ, ਸਨਾਤਨ ਦੀ ਆਜ਼ਾਦੀ 2014 ਤੋਂ ਬਾਅਦ ਹੀ ਮਿਲੀ। 1947 ’ਚ ਕਾਂਗਰਸ ਨੇ ਧਰਮ ਦੇ ਆਧਾਰ ’ਤੇ ਪਾਕਿਸਤਾਨ ਨੂੰ ਇਸਲਾਮਿਕ ਦੇਸ਼ ਬਣਾਇਆ ਸੀ ਤਾਂ ਫਿਰ ਭਾਰਤ ਨੂੰ ਹਿੰਦੂ ਰਾਸ਼ਟਰ ਕਿਉਂ ਨਹੀਂ ਬਣਾਇਆ? ਕੰਗਨਾ ਨੇ ਕਿਹਾ ਕਿ ਹੁਣ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਵਾਂਗੇ।
ਇਹ ਵੀ ਪੜ੍ਹੋ- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ PM ਮੋਦੀ ਨੇ ਟੇਕਿਆ ਮੱਥਾ, ਲੰਗਰ ਦੀ ਕੀਤੀ ਸੇਵਾ
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਵਿਕਰਮਾਦਿਤਿਆ ਖਿਲਾਫ ਚੋਣ ਮੈਦਾਨ ’ਚ ਹੈ। ਕੰਗਨਾ ਨੇ ਕੁੱਲੂ ਜ਼ਿਲਾ ਦੇ ਬੰਜਾਰ ਵਿਧਾਨ ਸਭਾ ਵਿਚ 4 ਚੋਣ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਬਜੌਰਾ ਵਿਚ ਕੰਗਨਾ ਦੇ ਪਹੁੰਚਣ ’ਤੇ ਸਥਾਨਕ ਲੋਕਾਂ ਤੇ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ। ਹਾਲਾਂਕਿ, ਇਸ ਦੌਰਾਨ ਕੰਗਨਾ ਦੀ ਸਕਿਓਰਿਟੀ ਦੇ ਜਵਾਨ ਲੋਕਾਂ ਨੂੰ ਕੰਗਨਾ ਨੂੰ ਹਾਰ ਪਾਉਣ ਤੋਂ ਰੋਕਦੇ ਨਜ਼ਰ ਆਏ। ਪਰ ਕੰਗਨਾ ਹਸਮੁੱਖ ਅੰਦਾਜ ਵਿਚ ਲੋਕਾਂ ਨੂੰ ਮਿਲਦੀ ਰਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੈਟਰੋਲ ਪੰਪ 'ਤੇ ਵਾਪਰਿਆ ਭਿਆਨਕ ਹਾਦਸਾ! ਹੋਰਡਿੰਗ ਡਿੱਗਣ ਨਾਲ 14 ਲੋਕਾਂ ਦੀ ਹੋਈ ਮੌਤ; 74 ਜ਼ਖ਼ਮੀ (ਵੀਡੀਓ)
NEXT STORY