ਪਾਊਂਟਾ ਸਾਹਿਬ(ਸਤੀਸ਼)— ਪ੍ਰਧਾਨ ਮੰਤਰੀ ਦੀ ਹਿਮਾਚਲ 'ਚ ਹੋਈ ਤਾਬੜਤੋੜ ਰੈਲੀਆਂ ਦਾ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪਾਊਂਟਾ ਸਾਹਿਬ 'ਚ ਆਪਣੀ ਜਨਸਭਾ 'ਚ ਮੂੰਹਤੋੜ ਜਵਾਬ ਦਿੱਤਾ। ਉਨ੍ਹਾਂ ਨੇ ਪੀ. ਐੈੱਮ. 'ਤੇ ਨਿਸ਼ਾਨਾ ਕੱਸਦੇ ਹੋਏ ਮੋਦੀ ਦੀ ਤੁਲਨਾ ਚੀਨ ਨਾਲ ਕੀਤੀ ਹੈ। ਰਾਹੁਲ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਮੈਨੂੰ ਬੋਲਣ 'ਚ ਸ਼ਰਮ ਆਉਂਦੀ ਹੈ ਕਿ ਚੀਨ ਜੋ 2 ਦਿਨਾਂ 'ਚ ਕਰਦਾ ਹੈ, ਨਰਿਦੰਰ ਮੋਦੀ ਹਿੰਦੁਸਤਾਨ ਉਹ 1 ਸਾਲ 'ਚ ਕਰਦਾ ਹੈ। ਚੀਨ 'ਚ 24 ਘੰਟੇ 'ਚ 50 ਹਜ਼ਾਰ ਨੌਜਵਾਨਾਂ ਨੂੰ ਰੁਜਗਾਰ ਮਿਲਦਾ ਹੈ। ਹਿੰਦੁਸਤਾਨ 'ਚ ਉਨ੍ਹਾਂ 24 ਘੰਟਿਆਂ 'ਚ 450 ਲੋਕਾਂ ਨੂੰ ਰੁਜਗਾਰ ਮਿਲਦਾ ਹੈ। ਉਨ੍ਹਾਂ ਨੇ ਮੋਦੀ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਹੈ ਕਿ ਗੀਤਾ 'ਚ ਲਿਖਿਆ ਹੈ, 'ਕਰਮ ਕਰੋ ਫਲ ਦੀ ਇੱਛਾ ਨਾ ਕਰੋ', ਪਰ ਮੋਦੀ ਜੀ ਅਨੁਸਾਰ 'ਫਲ ਸਾਰੇ ਖਾ ਜਾਓ, ਕੰਮ ਦੀ ਚਿੰਤਾ ਨਾ ਕਰੋ।'
ਦੇਸ਼ 'ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਪ੍ਰਦੇਸ਼ 'ਹਿਮਾਚਲ ਪ੍ਰਦੇਸ਼'
ਰਾਹੁਲ ਨੇ ਮੋਦੀ 'ਤੇ ਵਾਰ ਕਰਦੇ ਹੋਏ ਕਿਹਾ ਕਿ ਮਨਰੇਗਾ ਲਈ ਯੂ. ਪੀ. ਸਰਕਾਰ ਨੇ ਦੇਸ਼ ਨੂੰ 35 ਹਜ਼ਾਰ ਕਰੋੜ ਰੁਪਏ ਦਿੱਤੇ ਪਰ ਇੰਨੇ ਹੀ ਪੈਸੇ ਮੋਦੀ ਸਰਕਾਰ ਨੇ ਕੰਪਨੀਆਂ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦੇ ਰਾਸ਼ਟਰੀ ਅਧਿਕਾਰੀ ਦੇ ਬੇਟੇ ਦੀ ਕੰਪਨੀ 50 ਹਜ਼ਾਰ ਤੋਂ 80 ਕਰੋੜ ਦੀ ਕਿਵੇਂ ਹੋਈ? ਮੋਦੀ ਸਰਕਾਰ ਨੇ ਗੁਜਰਾਤ ਦੇ ਕਿਸਾਨਾ ਨੂੰ ਕੀਤਾ ਬਰਬਾਦ। ਮੋਦੀ ਮਾਡਲ ਅਮੀਰਾਂ ਲਈ ਹੀ ਹੈ। ਰਾਹੁਲ ਨੇ ਕਿਹਾ ਹੈ ਕਿ ਦੇਸ਼ 'ਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਹੈ। ਰਾਹੁਲ ਨੇ ਕਿਹਾ ਹੈ ਕਿ ਹਿਮਾਚਲ 'ਚ ਇਕ ਹੀ ਸਰਕਾਰੀ ਸਕੂਲ ਬੰਦ ਨਹੀਂ ਹੋਇਆ ਅਤੇ ਗੁਜਰਾਤ 'ਚ ਸਾਰੇ ਸਕੂਲ ਬੰਦ। ਉਨ੍ਹਾਂ ਨੇ ਕਿਹਾ ਮੋਦੀ ਨੇ ਦੋ ਕੰਮ ਕੀਤੇ—ਪਿਛਲੇ ਸਾਲ 8 ਨਵੰਬਰ ਨੂੰ ਮੋਦੀ ਜੀ ਨੇ ਨੋਟਬੰਦੀ ਕੀਤੀ। ਦੂਜਾ ਕੰਮ-ਮੋਦੀ ਜੀ ਨੇ ਹਿੰਦੁਸਤਾਨ ਦੇ ਸਾਰੇ ਪਾਸਿਓ ਚੋਰਾਂ ਦਾ ਕਾਲਾ ਧਨ ਸਫੇਦ ਕਰ ਦਿੱਤਾ। ਇਹ ਹੀ ਨਹੀਂ ਉਸ ਨੇ ਗਰੀਬਾਂ ਨੂੰ ਲਾਈਨ 'ਚ ਲਗਾ ਦਿੱਤਾ। ਰਾਹੁਲ ਨੇ ਕਿਹਾ ਹੈ ਕਿ ਮੋਦੀ ਜੀ ਤੁਸੀਂ ਕਿਹਾ ਸੀ ਕਿ ਨਾ ਖਾਵਾਂਗਾ ਅਤੇ ਨਾ ਖਾਣ ਦੇਵਾਂਗਾ।
ਵੀਰਭੱਦਰ ਸਿੰਘ ਨੇ ਕੀਤਾ ਰਾਹੁਲ ਗਾਂਧੀ ਦਾ ਸਵਾਗਤ
ਇਸ ਤੋਂ ਪਹਿਲਾਂ ਪਾਊਂਟਾ ਸਾਹਿਬ ਪਹੁੰਚੇ ਕਾਂਗਰਸ ਅਧਿਕਾਰੀ ਰਾਹੁਲ ਗਾਂਧੀ ਦਾ ਸਵਾਗਤ ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਸੁਸ਼ੀਲ ਕੁਮਾਰ ਸ਼ਿੰਦੇ ਸਮੇਤ ਹੋਰ ਕਾਰਜਕਰਤਾਵਾਂ ਨੇ ਕੀਤਾ। ਰੈਲੀ ਸਥਾਨ 'ਤੇ ਕਾਫੀ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਰੈਲੀ 'ਚ ਸਿਰਮੌਰ ਜ਼ਿਲੇ ਦੀ ਪੰਜਾ ਸੀਟਾਂ ਦੇ ਕਾਂਗਰਸੀ ਉਮੀਦਵਾਰ ਵੀ ਮੌਜ਼ੂਦ ਰਹੇ। ਰੈਲੀ ਸਥਾਨ 'ਤੇ ਆਉਣ ਤੋਂ ਪਹਿਲਾਂ ਪਾਊਂਟਾ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਰਾਹੁਲ ਗਾਂਧੀ ਨੇ ਮੱਥਾ ਟੇਕਿਆ।
11 ਸਾਲ ਪਹਿਲੇ ਬੱਸ ਡਰਾਈਵਰ ਨੇ ਕੁਚਲਿਆ ਵਿਅਕਤੀ, ਅਦਾਲਤ ਨੇ ਕੀਤਾ ਹੁਣ ਬਰੀ
NEXT STORY