ਨਵੀਂ ਦਿੱਲੀ - ਇਸਕਾਨ ਦੇ ਸੰਸਥਾਪਕ ਸ਼੍ਰੀਲਾ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਦੀ 125ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 125 ਰੁਪਏ ਦਾ ਵਿਸ਼ੇਸ਼ ਸਮਾਰਕ ਸਿੱਕਾ ਜਾਰੀ ਕਰਨਗੇ। ਇਸ ਤੋਂ ਇਲਾਵਾ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 4:30 ਵਜੇ ਇੱਕ ਸਭਾ ਨੂੰ ਵੀ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ - ਕੋਵਿਡ ਟੀਕਾਕਰਨ 'ਚ ਬਣਿਆ ਰਿਕਾਰਡ, 5 ਦਿਨਾਂ 'ਚ ਦੂਜੀ ਵਾਰ ਅੰਕੜਾ 1 ਕਰੋੜ ਦੇ ਪਾਰ
ਸਵਾਮੀ ਪ੍ਰਭੂਪਾਦ ਨੇ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ਸਨੇਸ (ਇਸਕਾਨ) ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਆਮ ਤੌਰ 'ਤੇ 'ਹਰੇ ਕ੍ਰਿਸ਼ਨ ਅੰਦੋਲਨ' ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸਕਾਨ ਨੇ ਸ਼੍ਰੀਮਦ ਭਾਗਵਤ ਗੀਤਾ ਅਤੇ ਹੋਰ ਵੈਦਿਕ ਸਾਹਿਤ ਦਾ 89 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ, ਜੋ ਦੁਨੀਆਭਰ ਵਿੱਚ ਵੈਦਿਕ ਸਾਹਿਤ ਦੇ ਪ੍ਰਸਾਰ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਪ੍ਰਭੂਪਾਦ ਨੇ 100 ਤੋਂ ਜ਼ਿਆਦਾ ਮੰਦਰਾਂ ਦੀ ਸਥਾਪਨਾ ਕੀਤੀ ਸੀ ਅਤੇ ਦੁਨੀਆ ਨੂੰ ਭਗਤੀਯੋਗ ਦਾ ਰਸਤਾ ਵਿਖਾਉਣ ਵਾਲੀਆਂ ਕਈ ਕਿਤਾਬਾਂ ਵੀ ਲਿਖੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਾਰਟ ਅਟੈਕ ਤੋਂ ਬਚਣ ਲਈ ਕਾਫੀ ਹਨ 3 ਕੱਪ ਕੌਫੀ, ਨਵੀਂ ਖੋਜ ’ਚ ਹੋਇਆ ਖੁਲਾਸਾ
NEXT STORY