ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਗੁਜਰਾਤ ਦੌਰੇ 'ਤੇ ਹਨ। ਆਪਣੀ ਯਾਤਰਾ ਦੌਰਾਨ ਪੀ.ਐੱਮ. ਮੋਦੀ ਨੇ ਦੁਆਰਕਾਧੀਸ਼ ਮੰਦਰ ਵਿੱਚ ਪੂਜਾ ਕੀਤੀ। ਇਸ ਦੇ ਨਾਲ ਹੀ ਸਮੁੰਦਰ ਵਿੱਚ ਡੁੱਬੇ ਪ੍ਰਾਚੀਨ ਦੁਆਰਕਾ ਨਗਰੀ ਦੇ ਵੀ ਦਰਸ਼ਨ ਕੀਤੇ। ਇੱਥੇ ਉਨ੍ਹਾਂ ਨੇ ਭਗਵਾਨ ਕ੍ਰਿਸ਼ਨ ਨੂੰ ਮੱਥਾ ਟੇਕਿਆ। ਇਸ਼ਨਾਨ ਕਰਨ ਤੋਂ ਪਹਿਲਾਂ ਮੋਦੀ ਦੇ ਕਮਰ ਦੁਆਲੇ ਮੋਰ ਦੇ ਖੰਭ ਵੀ ਬੰਨ੍ਹੇ ਹੋਏ ਸਨ।
ਪੀ.ਐੱਮ. ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਇਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਕੈਪਸ਼ਨ ਵਿੱਚ ਲਿਖਿਆ ਹੈ, "ਪਾਣੀ 'ਚ ਸਮਾਈ ਹੋਈ ਦੁਆਰਕਾ ਨਗਰੀ ਵਿੱਚ ਪ੍ਰਾਰਥਨਾ ਕਰਨਾ ਇੱਕ ਬਹੁਤ ਹੀ ਬ੍ਰਹਮ ਅਨੁਭਵ ਸੀ। ਮੈਂ ਅਧਿਆਤਮਿਕ ਸ਼ਾਨ ਅਤੇ ਸਦੀਵੀ ਭਗਤੀ ਦੇ ਇੱਕ ਪ੍ਰਾਚੀਨ ਯੁੱਗ ਨਾਲ ਜੁੜਿਆ ਮਹਿਸੂਸ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਸਾਡੇ ਸਾਰਿਆਂ ਦਾ ਭਲਾ ਕਰਨ।"
ਦੁਆਰਕਾ ਨਗਰੀ ਦੇ ਦਰਸ਼ਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਮੈਂ ਉਨ੍ਹਾਂ ਪਲਾਂ ਦਾ ਅਨੁਭਵ ਕੀਤਾ ਜੋ ਹਮੇਸ਼ਾ ਮੇਰੇ ਨਾਲ ਰਹਿਣਗੇ।" ਮੈਂ ਸਮੁੰਦਰ ਦੀ ਡੂੰਘਾਈ ਵਿੱਚ ਗਿਆ ਅਤੇ ਪ੍ਰਾਚੀਨ ਦੁਆਰਕਾ ਨਗਰੀ ਦੇ ਦਰਸ਼ਨ ਕੀਤੇ। ਪੁਰਾਤੱਤਵ ਵਿਗਿਆਨੀਆਂ ਨੇ ਪਾਣੀ ਦੇ ਹੇਠਾਂ ਸਮਾਈ ਦੁਆਰਕਾ ਨਗਰੀ ਬਾਰੇ ਬਹੁਤ ਕੁਝ ਲਿਖਿਆ ਹੈ। ਸਾਡੇ ਧਰਮ ਗ੍ਰੰਥਾਂ ਵਿੱਚ ਦੁਆਰਕਾ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਇਹ ਸੁੰਦਰ ਦਰਵਾਜ਼ੇ ਅਤੇ ਸੰਸਾਰ ਦੇ ਸਿਖਰ ਜਿੰਨੀਆਂ ਉਚੀਆਂ ਇਮਾਰਤਾਂ ਵਾਲੀ ਨਗਰੀ ਸੀ।''
ਪਰਿਵਾਰਾਂ ਦਾ ਮਹੀਨਾਵਾਰ ਖਰਚਾ ਵਧ ਕੇ ਹੋਇਆ ਦੁੱਗਣਾ ਤੋਂ ਜ਼ਿਆਦਾ, ਸਰਵੇਖਣ 'ਚ ਸਾਹਮਣੇ ਆਏ ਅੰਕੜੇ
NEXT STORY