ਪ੍ਰਯਾਗਰਾਜ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਉੱਤਰ ਪ੍ਰਦੇਸ਼ ਦੌਰੇ 'ਤੇ ਹਨ। ਅੱਜ ਇੱਥੇ ਪੀ. ਐੱਮ. ਕੁੰਭਨਗਰੀ ਪ੍ਰਯਾਗਰਾਜ 'ਚ ਪਵਿੱਤਰ ਸੰਗਮ 'ਚ ਡੁੱਬਕੀ ਲਗਾਉਣਗੇ। ਰਿਪੋਰਟ ਮੁਤਾਬਕ ਗੋਰਖਪੁਰ 'ਚ ਆਯੋਜਿਤ ਰੈਲੀ ਨੂੰ ਸੰਬੋਧਿਤ ਕਰਨ ਤੋਂ ਬਾਅਦ ਪੀ. ਐੱਮ. ਮੋਦੀ ਸੈਨਾ ਦੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧੇ ਪ੍ਰਯਾਗਰਾਜ ਕੁੰਭ ਪਹੁੰਚਣਗੇ। ਉੱਥੇ ਪੀ. ਐੱਮ. ਮੋਦੀ ਕੁੰਭ 'ਚ ਮੌਜੂਦ ਸਾਧੂ-ਸੰਤਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਅਕਸ਼ੈਵਟ ਦੇ ਦਰਸ਼ਨ ਵੀ ਕਰਨਗੇ। ਪੀ. ਐੱਮ. ਮੋਦੀ ਦੁਪਹਿਰ 2.50 ਵਜੇ ਡੀ. ਪੀ. ਐੱਸ. ਹੈਲੀਪੈਡ ਪਹੁੰਚਣਗੇ, ਜਿੱਥੇ 3 ਵਜੇ ਸੰਗਮ ਨੋਜ 'ਤੇ ਇਸ਼ਨਾਨ ਕਰਨਗੇ ਅਤੇ ਸੰਗਮ 'ਤੇ ਪੂਜਾ ਅਰਚਨਾ ਵੀ ਕਰਨਗੇ। ਇਸ ਤੋਂ ਇਲਾਵਾ ਪੀ. ਐੱਮ. ਮੋਦੀ ਪ੍ਰਯਾਗਰਾਜ ਦੌਰੇ ਦੌਰਾਨ ਸੀ. ਐੱਮ. ਯੋਗੀ ਅਦਿੱਤਿਆਨਾਥ ਅਤੇ ਡਿਪਟੀ ਸੀ. ਐੱਮ. ਕੇਸ਼ਵ ਪ੍ਰਸਾਦ ਮੌਰੀਆ ਮੌਜ਼ੂਦ ਹੋਣਗੇ।
ਮੋਦੀ ਅੱਜ ਕਿਸਾਨਾਂ ਨੂੰ ਦੇਣਗੇ ਵੱਡਾ ਤੋਹਫਾ (ਪੜ੍ਹੋ 24 ਫਰਵਰੀ ਦੀਆਂ ਖਾਸ ਖਬਰਾਂ)
NEXT STORY