ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਦੇ ਤਹਿਤ ਦੇਸ਼ ਦੇ ਇਕ ਕਰੋੜ ਤੋਂ ਜ਼ਿਆਦਾ ਛੋਟੇ ਕਿਸਾਨਾਂ ਦੇ ਖਾਤੇ 'ਚੋਂ 2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪਾ ਦਿੱਤੀ ਜਾਵੇਗੀ ਅਤੇ ਅਗਲੇ 2-3 ਦਿਨ 'ਚ ਹੋਰ ਇਕ ਕਰੋੜ ਕਿਸਾਨਾਂ ਤਕ ਇਹ ਲਾਭ ਪਹੁੰਚਾਇਆ ਜਾਵੇਗਾ।
ਪੀ.ਐੱਮ. ਮੋਦੀ ਅੱਜ ਪ੍ਰਯਾਗਰਾਜ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ ਤੇ ਗੋਰਖਪੁਰ 'ਚ ਹਨ। ਮੋਦੀ ਐਤਵਾਰ ਨੂੰ ਢਾਈ ਘੰਟੇ ਦੇ ਅਧਿਆਤਮਕ ਦੌਰੇ 'ਤੇ ਕੁੰਭਨਗਰੀ 'ਚ ਰਹਿਣਗੇ। ਇਸ ਤੋਂ ਪਹਿਲਾਂ ਉਹ ਦੁਪਹਿਰ ਗੋਰਖਪੁਰ 'ਚ ਕਿਸਾਨ ਰੈਲੀ ਨੂੰ ਸੰਬੋਧਿਤ ਕਰਨਗੇ। ਮੋਦੀ ਕੁੰਭ 'ਚ ਸੰਗਮ ਇਸਨਾਨ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹੋਣਗੇ। ਪੀ.ਐੱਮ. ਮੋਦੀ ਅੱਦ ਦੇਸ਼ ਦੀ ਸਭ ਤੋਂ ਵੱਡੀ ਰਸੋਈ ਗੈਸ ਪਾਈਪਲਾਈਨ ਦੀ ਨੀਂਹ ਵੀ ਰੱਖਣਗੇ।
ਹੁਰੀਅਤ ਵੱਲੋਂ 35ਏ ਨੂੰ ਹਟਾਉਣ ਖਿਲਾਫ ਘਾਟੀ 'ਚ ਬੰਦ ਦਾ ਸੱਦਾ
ਜੰਮੂ ਕਸ਼ਮੀਰ 'ਚ ਪੁਲਵਾਮਾ ਅੱਤਵਾਦੀ ਹਾਦਸੇ ਤੋਂ ਬਾਅਦ ਤਣਾਅ ਦੀ ਸਥਿਤੀ ਬਣੀ ਹੋਈ ਹੈ। ਉਥੇ ਹੀ ਦੂਜੇ ਪਾਸੇ ਧਾਰਾ 35ਏ 'ਤੇ ਸੰਭਾਵਿਤ ਸੁਣਵਾਈ ਤੋਂ ਪਹਿਲਾਂ ਕਸ਼ਮੀਰ ਘਾਟੀ 'ਚ ਹਾਲਾਤ ਹੋਰ ਸੰਵੇਦਨਸ਼ੀਲ ਹੋ ਗਏ ਹਨ। ਧਾਰਾ 35ਏ ਨੂੰ ਹਟਾਉਣ ਦੇ ਖਿਲਾਫ ਹੁਰੀਅਤ ਨੇਤਾਵਾਂ ਨੇ ਘਾਟੀ 'ਚ ਅੱਜ ਬੰਦ ਦਾ ਸੱਦਾ ਦਿੱਤਾ ਹੈ।
ਗਡਕਰੀ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ
ਕੇਂਦਰੀ ਮੰਤਰੀ ਨਿਤਿਨ ਗਡਕਰੀ ਐਤਵਾਰ ਨੂੰ 4,419 ਕਰੋੜ ਰੁਪਏ ਦੀ ਲਾਗਤ ਵਾਲੀ 7 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਨੀਂਹ ਰੱਖਣਗੇ। ਇਨ੍ਹਾਂ 7 ਪ੍ਰੋਜੈਕਟਾਂ 'ਚ 1,573 ਕਰੋੜ ਰੁਪਏ ਦੀ ਲਾਗਤ ਵਾਲੀ ਐੱਨ.ਐੱਚ.-154 'ਤੇ ਚੱਕੀ (ਪਠਾਨਕੋਟ) ਤੋਂ ਸਿਹੁਨੀ ਖੰਡ ਦੀ ਚਾਰ ਲੇਨ ਦੀ 37 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ, ਐੱਨ.ਐੱਚ.-707 'ਤੇ 1,356 ਕਰੋੜ ਰੁਪਏ ਦੀ ਲਾਗਚ ਵਾਲੀ ਪਾਓਂਟਾ ਸਾਹਿਬ-ਗੁਮਾ-ਫੇਦੁਜਪੁਲ ਦੇ 104.6 ਕਿਲੋਮੀਟਰ ਲੰਬੇ ਖੰਡ ਦਾ ਨਿਰਮਾਣ ਸ਼ਾਮਿਲ ਹੈ।
ਰਾਜਨਾਥ ਸਿੰਘ ਅੱਜ ਗੋਰਖਪੁਰ, ਲਖਨਊ ਦੌਰੇ 'ਤੇ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਗੋਰਖਪੁਰ ਤੇ ਆਪਣੇ ਸੰਸਦੀ ਖੇਤਰ ਲਖਨਊ ਦੌਰੇ 'ਤੇ ਰਹਿਣਗੇ। ਉਹ ਗੋਰਖਪੁਰ 'ਚ 'ਕਿਸਾਨ ਸਨਮਾਨ ਨਿਧੀ' ਦੇ ਪ੍ਰੋਗਰਾਮ 'ਚ ਵੀ ਮੌਜੂਦ ਰਹਿਣਗੇ। ਇਸ ਤੋਂ ਬਾਅਦ ਉਹ ਲਖਨਊ ਲਈ ਜਾਣਗੇ।
ਸਮਰਿਤੀ ਈਰਾਨੀ ਅਮੇਠੀ ਦੌਰੇ 'ਤੇ
ਕੇਂਦਰੀ ਕੱਪੜਾ ਮੰਤਰੀ ਸਮਰਿਤੀ ਈਰਾਨੀ ਅੱਜ ਅਮੇਠੀ ਦੌਰੇ 'ਤੇ ਰਹਿਣਗੀ। ਇਸ ਦੌਰਾਨ ਉਹ ਜ਼ਿਲੇ ਦੇ ਪੀ.ਐੱਮ. ਮੋਦੀ ਦੀ ਹੋਣ ਵਾਲੀ ਚੋਣ ਰੈਲੀ ਦੀ ਸਮੀਖਿਆ ਕਰਨਗੀ। ਈਰਾਨੀ ਇਥੇ ਭਾਜਪਾ ਵਰਕਰਾਂ ਨਾਲ ਬੈਠਕ ਵੀ ਕਰਨਗੀ। ਮੰਨਿਆ ਜਾ ਰਿਹਾ ਹੈ ਕਿ ਅਮੇਠੀ 'ਚ ਲੋਕ ਸਭਾ ਚੋਣ ਲੜ ਸਕਦੀ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸੱਯਦ ਮੁਸ਼ਤਾਕ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਟੀ-20)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਸ਼ਰਾਬ ਪੀਣ ਵਾਲੇ ਸਭ ਤੋਂ ਵਧ ਬੱਚੇ ਪੰਜਾਬ 'ਚ : ਸਰਵੇ
NEXT STORY