ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੀ. ਏ. ਗੇਬਰੇਏਸਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਗਲੋਬਲ ਪੱਧਰ 'ਤੇ ਜ਼ਾਰੀ ਸਾਂਝੇਦਾਰੀ ਦੇ ਸਬੰਧ ਵਿਚ ਬੁੱਧਵਾਰ ਨੂੰ ਚਰਚਾ ਕੀਤੀ ਅਤੇ ਇਸ ਦਿਸ਼ਾ ਵਿਚ ਆਧੁਨਿਕ ਚਿਕਿਤਸਾ ਪੱਧਤੀ ਨਾਲ ਰਵਾਇਤੀ ਦਵਾਈਆਂ ਨੂੰ ਸ਼ਾਮਲ ਕਰਣ 'ਤੇ ਰਾਜ਼ੀ ਹੋਏ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜ਼ਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਮਹਾਮਾਰੀ ਨਾਲ ਨਜਿੱਠਣ ਲਈ ਗਲੋਬਲ ਸਾਂਝੇਦਾਰੀ ਦੇ ਤਾਲਮੇਲ ਵਿਚ ਸੰਗਠਨ ਦੀ ਮਹੱਤਵਪੂਰਣ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਗੱਲਬਾਤ ਦੌਰਾਨ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹੋਰ ਬੀਮਾਰੀਆਂ ਖ਼ਿਲਾਫ਼ ਲੜਾਈ ਤੋਂ ਵੀ ਧਿਆਨ ਨਹੀਂ ਹੱਟਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਸਿਹਤ ਪ੍ਰਣਾਲੀ ਨੂੰ ਸੰਗਠਨ ਤੋਂ ਮਿਲਣ ਵਾਲੀ ਸਹਾਇਤਾ ਦੀ ਮਹੱਤਤਾ ਦੀ ਵੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ: LTC ਕੈਸ਼ ਵਾਊਚਰ ਯੋਜਨਾ: ਹੁਣ ਸਰਕਾਰੀ ਮੁਲਾਜ਼ਮ ਪਰਿਵਾਰਿਕ ਮੈਂਬਰਾਂ ਦੇ ਨਾਂ ਤੋਂ ਕਰ ਸਕਦੇ ਹਨ ਖ਼ਰੀਦਦਾਰੀ
ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਡਬਲਯੂ.ਐਚ.ਓ. ਮੁਖੀ ਨੇ ਸੰਗਠਨ ਅਤੇ ਭਾਰਤੀ ਸਿਹਤ ਅਥਾਰਿਟੀ ਵਿਚਾਲੇ ਕਰੀਬੀ ਅਤੇ ਨਿਯਮਤ ਸਾਂਝੇਦਾਰੀ 'ਤੇ ਜ਼ੋਰ ਦਿੱਤਾ ਅਤੇ ਆਯੁਸ਼ਮਾਨ ਭਾਰਤ ਅਤੇ ਟੀ.ਬੀ. ਖ਼ਿਲਾਫ਼ ਅਭਿਆਨ ਵਰਗੇ ਘਰੇਲੂ ਕਦਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਦੇ ਸਬੰਧ ਵਿਚ ਭਾਰਤ ਨੂੰ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੈ। ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਅਤੇ ਡਬਲਯੂ.ਐਚ.ਓ. ਮੁਖੀ ਵਿਚਾਲੇ ਰਵਾਇਤੀ ਦਵਾਈ ਪ੍ਰਣਾਲੀ ਨੂੰ ਲੈ ਕੇ ਵੀ ਸਕਾਰਾਤਮਕ ਚਰਚਾ ਹੋਈ, ਖ਼ਾਸ ਤੌਰ 'ਤੇ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਬਿਹਤਰ ਕਰਣ ਅਤੇ ਉਨ੍ਹਾਂ ਦੀ ਇਮਿਊਨਿਟੀ ਵਧਾਉਣ ਦੇ ਸੰਦਰਭ ਵਿਚ ਇਸ 'ਤੇ ਗੱਲਬਾਤ ਹੋਈ।
ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਸੰਗਠਨ ਦੇ ਮੁਖੀ ਨੂੰ ਦੱਸਿਆ ਕਿ 'ਕੋਵਿਡ-19 ਲਈ ਆਯੁਰਵੈਦ' ਥੀਮ ਦੇ ਆਧਾਰ 'ਤੇ 13 ਨਵੰਬਰ ਨੂੰ ਦੇਸ਼ ਵਿਚ ਆਯੁਰਵੈਦ ਦਿਵਸ ਮਨਾਇਆ ਜਾਣਾ ਹੈ। ਬਾਅਦ ਵਿਚ ਟਵੀਟ ਕਰਕੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਵੱਖ-ਵੱਖ ਗੱਲਾਂ ਅਤੇ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕੀਤਾ।
ਇਹ ਵੀ ਪੜ੍ਹੋ: IPL ਤੋਂ ਬਾਅਦ ਹੁਣ ਧੋਨੀ ਕਰਨਗੇ ਕੜਕਨਾਥ ਮੁਰਗਿਆਂ ਦਾ ਵਪਾਰ, ਦਿੱਤਾ 2000 ਚੂਚਿਆਂ ਦਾ ਆਰਡਰ
ਸਮਰਿਤੀ ਇਰਾਨੀ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਟਵੀਟ ਕਰ ਆਖੀ ਇਹ ਗੱਲ
NEXT STORY