ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਉਹ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਈ ਹੈ। ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਈਰਾਨੀ ਨੇ 28 ਅਕਤੂਬਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਜਾਣਕਾਰੀ ਟਵਿੱਟਰ 'ਤੇ ਦਿੱਤੀ ਸੀ। ਈਰਾਨੀ ਨੇ ਟਵੀਟ ਕੀਤਾ ਕਿ ਕੋਵਿਡ ਜਾਂਚ ਵਿਚ ਲਾਗ ਮੁਕਤ ਹੋਣ ਦੀ ਪੁਸ਼ਟੀ ਹੋਈ ਹੈ। ਮੈਂ ਸਾਰਿਆਂ ਦਾ ਉਨ੍ਹਾਂ ਦੀਆਂ ਸ਼ੁੱਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ ਅਦਾ ਕਰਨਾ ਚਾਹਾਂਗੀ।
ਦੱਸ ਦੇਈਏ ਕਿ ਸਮਰਿਤੀ 28 ਅਕਤੂਬਰ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਸ਼ਬਦਾਂ ਦੀ ਖੋਜ ਕਰਨਾ ਮੇਰੇ ਲਈ ਮੁਸ਼ਕਲ ਹੈ, ਇਸ ਲਈ ਇੱਥੇ ਮੈਂ ਇਸ ਨੂੰ ਸੌਖਾ ਕਰਦੇ ਹੋਏ ਕਹਾਂਗੀ ਕਿ ਮੈਂ ਕੋਵਿਡ ਪਾਜ਼ੇਟਿਵ ਹੋ ਗਈ ਹਾਂ ਅਤੇ ਜੋ ਲੋਕ ਮੇਰੇ ਸੰਪਰਕ ਵਿਚ ਆਏ ਹਨ, ਉਨ੍ਹਾਂ ਨੂੰ ਬੇਨਤੀ ਕਰਾਂਗੀ ਕਿ ਉਹ ਛੇਤੀ ਤੋਂ ਛੇਤੀ ਖ਼ੁਦ ਦੀ ਜਾਂਚ ਕਰਵਾ ਲੈਣ।
ਘਰ ਦੀ ਛੱਤ 'ਤੇ ਮਿਲੇ ਨੋਟਾਂ ਨਾਲ ਭਰੇ ਦੋ ਬੈਗ, ਵੇਖ ਕੇ ਪੂਰਾ ਟੱਬਰ ਰਹਿ ਗਿਆ ਹੱਕਾ-ਬੱਕਾ
NEXT STORY