ਨਵੀਂ ਦਿੱਲੀ- ਭਾਜਪਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਸੋਮਵਾਰ ਯਾਨੀ ਕਿ ਅੱਜ ਰਾਜਧਾਨੀ ਦਿੱਲੀ ਸਥਿਤ NDMC ਕੇਂਦਰ 'ਚ ਸ਼ੁਰੂ ਹੋਵੇਗੀ। ਦੋ ਦਿਨਾ ਮੀਟਿੰਗ ’ਚ ਪਾਰਟੀ ਇਸ ਸਾਲ 9 ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਏਜੰਡੇ ’ਤੇ ਚਰਚਾ ਕਰੇਗੀ। ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਕਾਰਜਕਾਲ ਨੂੰ ਆਮ ਚੋਣਾਂ ਤੱਕ ਵਧਾਏ ਜਾਣ ’ਤੇ ਵੀ ਮੋਹਰ ਲੱਗ ਸਕਦੀ ਹੈ। ਉਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਦੇ ਅਖ਼ੀਰ ਵਿਚ ਖ਼ਤਮ ਹੋ ਰਿਹਾ ਹੈ। ਬੈਠਕ ਤੋਂ ਠੀਕ ਪਹਿਲਾਂ ਲਗਭਗ 3 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਟੇਲ ਚੌਕ ਤੋਂ ਐੱਨ. ਡੀ. ਐੱਮ. ਸੀ. ਕਨਵੈਨਸ਼ਨ ਸੈਂਟਰ ਤੱਕ ਲਗਭਗ ਇਕ ਤੋਂ ਡੇਢ ਕਿਲੋਮੀਟਰ ਲੰਬਾ ਰੋਡ ਸ਼ੋਅ ਹੋਵੇਗਾ।
ਇਹ ਵੀ ਪੜ੍ਹੋ- BSF ਵੱਲੋਂ 2 ਡਰੱਗ ਤਸਕਰ ਗ੍ਰਿਫ਼ਤਾਰ, ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ 30 ਕਰੋੜ ਦੀ ਹੈਰੋਇਨ ਬਰਾਮਦ
ਰਸਤੇ ਵਿਚ ਪਟੇਲ ਚੌਕ, ਸੰਸਦ ਮਾਰਗ ਥਾਣਾ, ਐੱਸ. ਬੀ. ਆਈ. ਬੈਂਕ, ਸੰਸਦ ਮਾਰਗ, ਜੰਤਰ-ਮੰਤਰ ਰੈਡ ਲਾਈਟ, ਐੱਨ. ਡੀ. ਐੱਮ. ਸੀ. ਕਨਵੈਨਸ਼ਨ ਸੈਂਟਰ ਪਵੇਗਾ। ਜਿਸ ਨੂੰ ਵੇਖਦੇ ਹੋਏ ਦਿੱਲੀ ਟ੍ਰੈਫਿਕ ਪੁਲਸ ਨੇ 2 ਵਜੇ ਤੋਂ 5 ਵਜੇ ਰੂਟ ਡਾਇਵਰਟ ਕੀਤਾ ਹੈ। ਜੰਤਰ-ਮੰਤਰ ਰੋਡ ਅਤੇ ਬੰਗਲਾ ਸਾਹਿਬ ਰੋਡ 'ਤੇ ਟ੍ਰੈਫਿਕ ਪ੍ਰਭਾਵਿਤ ਰਹੇਗਾ। ਇਸ ਦੌਰਾਨ ਦਿੱਲੀ ਦੇ ਹਜ਼ਾਰਾਂ ਲੋਕ ਪੀ. ਐੱਮ. ਨਰਿੰਦਰ ਮੋਦੀ ਦਾ ਸਵਾਗਤ ਕਰਨਗੇ। ਕਾਰਜਕਾਰਨੀ ਦੀ ਬੈਠਕ ਸ਼ੁਰੂ ਹੋਣ ਦੇ ਨਾਲ ਹੀ ਸਭ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਸਭ ਤੋਂ ਵੱਡੀ ਜਿੱਤ ਲਈ ਰਸਮੀ ਰੂਪ ’ਚ ਪ੍ਰਧਾਨ ਮੰਤਰੀ ਮੋਦੀ ਦਾ ਸੰਗਠਨ ਵੱਲੋਂ ਸਵਾਗਤ ਅਤੇ ਧੰਨਵਾਦ ਕੀਤਾ ਜਾਵੇਗਾ। ਇਸ ਦੇ ਲਈ ਇਕ ਧੰਨਵਾਦ ਮਤਾ ਵੀ ਪਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਰਤ ਨੂੰ ਵਿਸ਼ਵ ਦੇ ਆਰਥਿਕ ਤੌਰ ’ਤੇ ਸ਼ਕਤੀਸ਼ਾਲੀ 20 ਦੇਸ਼ਾਂ ਦੇ ਸਮੂਹ ਜੀ-20 ਦੀ ਪ੍ਰਧਾਨਗੀ ਭਾਰਤ ਨੂੰ ਮਿਲਣ ’ਤੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਖੋਲ੍ਹੇ ਗਏ ਪੁਰਾਤਨ ਗੁਫਾ ਦੇ ਦਰਵਾਜ਼ੇ
ਦੱਸ ਦੇਈਏ ਕਿ ਕਾਰਜਕਾਰਨੀ ਦੀ ਬੈਠਕ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਪ੍ਰਧਾਨਗੀ ਭਾਸ਼ਣ ਨਾਲ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ਪਾਰਟੀ ਦੇ ਕੇਂਦਰੀ ਦਫ਼ਤਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਇਸ ’ਚ ਦੋ ਦਿਨਾਂ ਦੇ ਪਾਰਟੀ ਦੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਆਸੀ ਅਤੇ ਆਰਥਿਕ ਪ੍ਰਸਤਾਵ ਦੇ ਮਸੌਦੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪਾਕਿਸਤਾਨ ਦੀ 'ਨਾਪਾਕ' ਹਰਕਤ; ਫਿਰ ਦਿੱਸਿਆ ਡਰੋਨ, BSF ਨੇ ਕੀਤੀ ਫਾਇਰਿੰਗ
ਜੰਮੂ-ਕਸ਼ਮੀਰ : ਗੁਲਮਰਗ ’ਚ ਸ਼ੁਰੂ ਹੋਇਆ ਸਕੀਇੰਗ ਕੋਰਸ, ਪਹਿਲੇ ਬੈਚ ’ਚ ਲੜਕੀਆਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ
NEXT STORY