ਸ਼ਿਮਲਾ (ਕੁਲਦੀਪ)- ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਡੀ ਪਹੁੰਚ ਕੇ ਪਹਿਲੀ ਵਾਰ 27 ਦਸੰਬਰ ਨੂੰ 11,281 ਕਰੋੜ ਰੁਪਏ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ 6700 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸ਼੍ਰੀ ਰੇਣੂਕਾ ਜੀ ਪ੍ਰਾਜੈਕਟ ਨੂੰ ਮਿਲਾ ਕੇ 27 ਹਜ਼ਾਰ ਕਰੋੜ ਰੁਪਏ ਦੀ ਦੂਜੀ ਗਰਾਊਂਡ ਬ੍ਰੇਕਿੰਗ ਹੋਵੇਗੀ। ਜੈਰਾਮ ਨੇ ਇੱਥੇ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਪ੍ਰਧਾਨ ਮੰਤਰੀ ਇਸ ਦੌਰਾਨ 6700 ਕਰੋੜ ਰੁਪਏ ਦੇ ਸ਼੍ਰੀ ਰੇਣੂਕਾ ਜੀ ਪ੍ਰਾਜੈਕਟ, 2082 ਕਰੋੜ ਰੁਪਏ ਦੇ 111 ਮੈਗਾਵਾਟ ਸਮਰੱਥਾ ਵਾਲੇ ਸਾਵੜਾ-ਕੁਡੂ ਪ੍ਰਾਜੈਕਟ, 1811 ਕਰੋੜ ਰੁਪਏ ਦੇ 210 ਮੈਗਾਵਾਟ ਸਮਰੱਥਾ ਵਾਲੇ ਲੁਹਰੀ ਸਟੇਜ-ਵਨ ਪ੍ਰਾਜੈਕਟ ਅਤੇ 688 ਕਰੋੜ ਰੁਪਏ ਦੇ 66 ਮੈਗਾਵਾਟ ਸਮਰੱਥਾ ਵਾਲੇ ਧੌਲਾਸਿੱਧ ਪ੍ਰਾਜੈਕਟ ਦਾ ਨੀਂਹ ਪੱਥਰ ਅਤੇ ਉਦਘਾਟਨ ਕਰਨਗੇ।''
ਇਹ ਵੀ ਪੜ੍ਹੋ : ਭਾਰਤ 'ਚ ਤੇਜ਼ੀ ਨਾਲ ਫ਼ੈਲ ਰਿਹੈ ਓਮੀਕ੍ਰੋਨ, ਹੁਣ ਤੱਕ ਕੁੱਲ 200 ਮਾਮਲੇ ਆਏ ਸਾਹਮਣੇ
ਉਨ੍ਹਾਂ ਕਿਹਾ ਕਿ 27 ਦਸੰਬਰ ਤੋਂ ਬਾਅਦ ਪ੍ਰਧਾਨ ਮੰਤਰੀ 3 ਤੋਂ 4 ਮਹੀਨਿਆਂ ਅੰਦਰ ਮੁੜ ਹਿਮਾਚਲ ਆਉਣਗੇ ਅਤੇ ਇਸ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਏਮਜ਼, ਫੋਰਲੇਨ ਅਤੇ ਨੈਸ਼ਨਲ ਹਾਈਵੇਅ ਪ੍ਰਾਜੈਕਟ ਸਮੇਤ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਖੇਤਰ 'ਚ ਇਸ ਸਮੇਂ 300 ਤੋਂ 400 ਕਰੋੜ ਰੁਪਏ ਦੇ ਵਿਕਾਸ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਪ੍ਰਤੀਕੂਲ ਹਾਲਾਤ ਕਾਰਨ ਪ੍ਰਦੇਸ਼ 'ਚ ਵਿਕਾਸ ਕੰਮਾਂ ਨੂੰ ਗਤੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਸਰਕਾਰ ਨੇ ਆਪਣੇ ਕਾਰਜਕਾਲ 'ਚ ਹਿਮਕੇਅਰ, ਗ੍ਰਹਿਣੀ ਸਹੂਲਤ ਯੋਜਨਾ, ਸਹਾਰਾ ਯੋਜਨਾ, ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਸ਼ਗੁਨ ਵਰਗੀਆਂ ਯੋਜਨਾਵਾਂ ਦੀ ਸ਼ੁਰੂਆਤ ਕਰ ਕੇ ਗਰੀਬ ਲੋਕਾਂ ਦਾ ਸਾਥ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਲਾਲ ਕਿਲ੍ਹਾ ਲੈਣ ਲਈ ਦਿੱਲੀ ਹਾਈ ਕੋਰਟ ਪਹੁੰਚੀ ਬਹਾਦੁਰ ਸ਼ਾਹ ਜ਼ਫਰ ਦੀ 'ਵੰਸ਼ਜ', ਜਾਣੋ ਪੂਰਾ ਮਾਮਲਾ
NEXT STORY