ਨਵੀਂ ਦਿੱਲੀ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਲਈ ਭਾਰਤ ਫੇਰੀ 'ਤੇ ਆ ਰਹੇ ਹਨ। ਅਧਿਕਾਰਤ ਮਾਹਰਾਂ ਨੇ ਦੱਸਿਆ ਹੈ ਕਿ 24 ਫਰਵਰੀ ਨੂੰ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਆਪਣੇ ਪਰਿਵਾਰ ਨਾਲ ਆਗਰਾ 'ਚ ਤਾਜ ਮਹੱਲ ਦੇਖਣ ਜਾਣਗੇ ਪਰ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਨਾ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਭਾਰਤ ਫੇਰੀ ਦੌਰਾਨ ਟਰੰਪ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਅਤੇ ਜਵਾਈ ਵੀ ਆਉਣਗੇ। ਅਹਿਮਦਾਬਾਦ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਟਰੰਪ ਤਾਜ ਮਹੱਲ ਦੇ ਦੀਦਾਰ ਲਈ ਸੋਮਵਾਰ ਨੂੰ ਦੁਪਹਿਰ ਆਗਰਾ ਰਵਾਨਾ ਹੋਣਗੇ ਅਤੇ ਫੇਰੀ ਦੇ ਆਖਰੀ ਪੜਾਅ 'ਚ ਉਹ ਰਾਸ਼ਟਰੀ ਰਾਜਧਾਨੀ ਪਹੁੰਚਣਗੇ।
ਉੱਤਰ ਪ੍ਰਦੇਸ਼ 'ਚ 2 ਸਾਲਾਂ ਦੌਰਾਨ 127 ਵਰਗ ਕਿਲੋਮੀਟਰ ਖੇਤਰ 'ਗ੍ਰੀਨ'
NEXT STORY