ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਤਮਨਿਰਭਰ ਭਾਰਤ ਦੀ ਨਵੀਂ ਪਛਾਣ ਬਣੀ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ਵਿਚ ਪਹਿਲੀ ਵਾਰ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਗੁਜਰਾਤ ਦੀ ਰਾਜਧਾਨੀ ’ਚ ਗਾਂਧੀਨਗਰ ਕੈਪੀਟਲ ਤੋਂ ਮੁੰਬਈ ਸੈਂਟਰਲ ਦੀ ਸੇਵਾ ਨੂੰ ਹਰੀ ਝੰਡੀ ਵਿਖਾ ਕੇ ਸ਼ੁੱਭ ਆਰੰਭ ਕਰਨਗੇ ਅਤੇ ਉਸੇ ਤੋਂ ਅਹਿਮਦਾਬਾਦ ਰੇਲਵੇ ਸਟੇਸ਼ਨ ਤੱਕ ਯਾਤਰਾ ਵੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਗਾਂਧੀਨਗਰ ਕੈਪੀਟਲ ਰੇਲਵੇ ਸਟੇਸ਼ਨ ’ਤੇ ਇਕ ਸਮਾਰੋਹ ’ਚ ਸਵੇਰੇ 10.30 ਵਜੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਉਣਗੇ।
ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਮਹਿਮਾਨ ਇਸ ਨਵੀਂ ਟਰੇਨ ’ਚ ਸਵਾਰ ਹੋ ਕੇ ਅਹਿਮਦਾਬਾਦ ਦੇ ਕਾਲੂਪੁਰ ਸਥਿਤ ਰੇਲਵੇ ਸਟੇਸ਼ਨ ਤੱਕ ਯਾਤਰਾ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 2 ਵਜੇ ਇਹ ਟਰੇਨ ਮੁੰਬਈ ਲਈ ਰਵਾਨਾ ਹੋਵੇਗੀ। ਵਡੋਦਰਾ ਅਤੇ ਸੂਰਤ ਰੁਕਦੇ ਹੋਏ ਇਹ ਗੱਡੀ ਕਰੀਬ 8 ਵਜ ਕੇ 20 ਮਿੰਟ ’ਤੇ ਮੁੰਬਈ ਸੈਂਟਰਲ ਪਹੁੰਚੇਗੀ। ਇਹ ਪਹਿਲਾਂ ਮੌਕਾ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਮੋਦੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦੀ ਸਵਾਰੀ ਕਰਨਗੇ। ਭਾਰਤੀ ਰੇਲਵੇ ਦੀ ਨਵੀਂ ਪੀੜ੍ਹੀ ਦੀ ਵੰਦੇ ਭਾਰਤ ਟਰੇਨ 180 ਕਿਲੋਮੀਟਰ ਪ੍ਰਤੀਘੰਟਾ ਦੀ ਰਫ਼ਤਾਤ ਨਾਲ ਯਾਤਰੀਆਂ ਦੀ ਸੇਵਾ ਲਈ ਤਿਆਰ ਹੈ।
ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ, ਪ੍ਰਧਾਨ ਅਹੁਦੇ ਦੀ ਚੋਣ ਨਹੀਂ ਲੜਾਂਗਾ : ਅਸ਼ੋਕ ਗਹਿਲੋਤ
NEXT STORY