ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਲੋਕਾਂ ਨੂੰ ਰਾਮ ਨੌਮੀ ਦੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਹ ਮੌਕਾ ਸਾਰਿਆਂ ਦੀ ਜ਼ਿੰਦਗੀ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਲੈ ਕੇ ਆਵੇ। ਪ੍ਰਧਾਨ ਮੰਤਰੀ ਅੱਜ ਤਾਮਿਲਨਾਡੂ ਵਿਚ ਰਾਮਨਾਥਸਵਾਮੀ ਮੰਦਰ ਵਿਚ ਪੂਜਾ ਕਰਨਗੇ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਆਪਣੇ ਪੋਸਟ ਵਿਚ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਰਾਮ ਨੌਮੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਭਗਵਾਨ ਸ਼੍ਰੀਰਾਮ ਦੇ ਜਨਮ ਉਤਸਵ ਦਾ ਇਹ ਪਾਵਨ-ਪੁਨੀਤ ਮੌਕਾ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਲੈ ਕੇ ਆਵੇ, ਜੋ ਕਿ ਮਜ਼ਬੂਤ, ਖੁਸ਼ਹਾਲ ਅਤੇ ਸਮਰਥ ਭਾਰਤ ਦੇ ਸੰਕਲਪ ਨੂੰ ਲਗਾਤਾਰ ਨਵੀਂ ਊਰਜਾ ਪ੍ਰਦਾਨ ਕਰੇ। ਅੱਜ ਦਿਨ ਦੇ ਸਮੇਂ ਰਾਮੇਸ਼ਵਰਮ ਦੀ ਯਾਤਰਾ ਨੂੰ ਲੈ ਕੇ ਉਤਸੁਕ ਹਾਂ।

ਰਾਮੇਸ਼ਵਰਮ ਵਿਚ ਪ੍ਰਧਾਨ ਮੰਤਰੀ ਮੋਦੀ ਕਰੀਬ 12 ਵਜੇ ਨਵੇਂ ਪੰਬਨ ਰੇਲ ਪੁਲ ਦਾ ਉਦਘਾਟਨ ਕਰਨਗੇ। ਉਹ ਦੁਪਹਿਰ ਕਰੀਬ ਪੌਣੇ 1 ਵਜੇ ਰਾਮੇਸ਼ਵਰਮ ਸਥਿਤ ਪ੍ਰਸਿੱਧ ਰਾਮਨਾਥਸਵਾਮੀ ਮੰਦਰ ਵਿਚ ਪੂਜਾ ਕਰਨਗੇ। ਬਾਅਦ ਵਿਚ ਕਰੀਬ ਡੇਢ ਵਜੇ ਤਾਮਿਲਨਾਡੂ ਵਿਚ 83,00 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੀ ਵੱਖ-ਵੱਖ ਰੇਲ ਅਤੇ ਸੜਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
Target ਪੂਰਾ ਨਾ ਹੋਇਆ ਤਾਂ Boss ਨੇ ਮੁਲਾਜ਼ਮਾਂ ਨੂੰ ਬਣਾ ਛੱਡਿਆ 'ਕੁੱਤਾ'! ਵਾਇਰਲ ਹੋਈ ਸ਼ਰਮਨਾਕ ਵੀਡੀਓ
NEXT STORY