ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਮ ਨੌਮੀ ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦਾ ਜੀਵਨ ਹਰ ਯੁੱਗ ਵਿਚ ਮਨੁੱਖਤਾ ਲਈ ਪ੍ਰੇਰਣਾ ਬਣਿਆ ਰਹੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਰਾਮ ਨੌਮੀ ਦੇ ਪਾਵਨ-ਪਵਿੱਤਰ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਅਨੇਕ ਸ਼ੁੱਭਕਾਮਨਾਵਾਂ। ਤਿਆਗ, ਤਪੱਸਿਆ, ਸੰਜਮ ਅਤੇ ਸੰਕਲਪ 'ਤੇ ਆਧਾਰਿਤ ਮਰਿਆਦਾ ਪੁਰਸ਼ੋਤਮ ਭਗਵਾਨ ਰਾਮਚੰਦਰ ਦਾ ਜੀਵਨ ਹਰ ਯੁੱਗ ਵਿਚ ਮਨੁੱਖਤਾ ਦੀ ਪ੍ਰੇਰਣਾ ਸ਼ਕਤੀ ਬਣਿਆ ਰਹੇਗਾ। ਭਗਵਾਨ ਰਾਮ ਦੇ ਜਨਮ ਮੌਕੇ ਹਿੰਦੂ ਧਰਮ ਵਿਚ ਰਾਮ ਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ
ਦੱਸ ਦੇਈਏ ਕਿ ਅਯੁੱਧਿਆ ਵਿਚ ਸ਼੍ਰੀਰਾਮ ਜਨਮ ਉਤਸਵ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਰਾਮ ਨੌਮੀ ਦੇ ਉਤਸਵ 'ਚ ਸ਼ਾਮਲ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਰਾਮ ਨਗਰੀ ਪਹੁੰਚ ਚੁੱਕੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਰਾਮ ਜਨਮ ਭੂਮੀ ਤੀਰਥ ਖੇਤਰ ਨੂੰ ਖੋਲ੍ਹ ਦਿੱਤਾ ਗਿਆ ਹੈ। ਕੰਪਲੈਕਸ ਵਿਚ ਅਸਥਾਈ ਮੰਦਰ 'ਚ ਇਸ ਸਾਲ ਆਖ਼ਰੀ ਵਾਰ ਰਾਮ ਜਨਮ ਉਤਸਵ ਵੀ ਸੰਪੰਨ ਹੋ ਰਿਹਾ ਹੈ।
ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ
NEXT STORY