ਪਾਟਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ 'ਚ ਫੜੇ ਗਏ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਅਮਰੀਕਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਪਾਕਿਸਤਾਨ ਪਾਇਲਟ ਵਾਪਸ ਨਹੀਂ ਕਰਦੇ ਤਾਂ ਉਹ 'ਕਤਲ ਦੀ ਰਾਤ' ਹੁੰਦੀ। ਗੁਜਰਾਤ ਦੇ ਪਾਟਨ 'ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਰਾਕਾਂਪਾ ਨੇਤਾ ਸ਼ਰਦ ਪਵਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਜੇਕਰ ਪਵਾਰ ਨੂੰ ਨਾ ਪਤਾ ਹੁੰਦਾ ਕਿ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਤਾਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਵੇਂ ਪਤਾ ਹੋਵੇਗਾ ਕਿ ਉਹ ਕੀ ਕਰਨਗੇ।
ਪੀ. ਐੱਮ. ਮੋਦੀ ਦਾ ਇਹ ਬਿਆਨ ਉਸ ਹਾਦਸੇ ਦੇ ਆਧਾਰਿਤ ਹੈ, ਜਿਸ 'ਚ ਭਾਰਤ ਦੀ ਏਅਰ ਸਟ੍ਰਾਈਕ ਦਾ ਜਵਾਬ ਦੇਣ ਆਏ ਪਾਕਿਸਤਾਨੀ ਲੜਾਕੂ ਜਹਾਜ਼ਾ ਦਾ ਮੁਕਾਬਲਾ ਕਰਦੇ ਹੋਏ ਵਿੰਗ ਕਮਾਂਡਰ ਅਭਿਨੰਦਰ ਵਰਧਮਾਨ ਸਰਹੱਦ ਪਾਰ ਚਲਾ ਗਿਆ ਸੀ ਅਤੇ ਪਾਕਿਸਤਾਨੀ ਫੌਜ ਨੇ ਉਸ ਨੂੰ ਫੜ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੀ ਫੌਜ ਵੱਲੋਂ ਕੀਤੀ ਏਅਰ ਸਟ੍ਰਾਈਕ 'ਤੇ ਵੀ ਕਾਂਗਰਸ ਨੇਤਾ ਸਬੂਤ ਮੰਗਦੇ ਹਨ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉੁਨ੍ਹਾਂ ਨੂੰ ਸਾਡੀ ਬਹਾਦਰ ਫੌਜ 'ਤੇ ਭਰੋਸਾ ਨਹੀਂ ਹੈ।
ਪੀ ਐੱਮ ਮੋਦੀ ਮੁਤਾਬਕ, ''ਇੱਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦੂਜੇ ਦਿਨ ਕਿਹਾ ਕਿ ਮੋਦੀ ਨੇ 12 ਮਿਸਾਇਲਾਂ ਤਿਆਰ ਰੱਖੀਆਂ ਹਨ ਅਤੇ ਕਿਹਾ ਹੈ ਕਿ ਹਮਲਾ ਹੋ ਸਕਦਾ ਹੈ ਅਤੇ ਸਥਿਤੀ ਵਿਗੜ ਜਾਵੇਗੀ। ਪਾਕਿਸਤਾਨ ਨੇ ਦੂਜੇ ਦਿਨ ਪਾਇਲਟ ਨੂੰ ਵਾਪਸ ਭੇਜਣ ਦਾ ਐਲਾਨ ਕਰ ਦਿੱਤਾ, ਨਹੀਂ ਤਾਂ ਉਹ 'ਕਤਲ ਦੀ ਰਾਤ' ਹੋਣ ਜਾ ਰਹੀ ਸੀ।'' ਅਮਰੀਕਾ ਨੇ ਇਹ ਵੀ ਕਿਹਾ ਹੈ,'' ਹੁਣ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ ਪਰ ਜਦੋਂ ਸਮਾਂ ਆਵੇਗਾ ਤਾਂ ਮੈਂ ਇਸ ਬਾਰੇ ਜ਼ਰੂਰ ਬੋਲਾਗਾ।''
ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਆਪਣੀ ਸਰਕਾਰ ਦੀ ਮੁਕਾਬਲੇ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਰਹੇ ਜਾਂ ਨਾ ਰਹੇ ਪਰ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜਾਂ ਤਾਂ ਉਹ ਜਿੰਦਾ ਰਹਿਣਗੇ ਜਾਂ ਫਿਰ ਅੱਤਵਾਦ ਜਿੰਦਾ ਰਹੇਗਾ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਪਾਟਨ 'ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਇੱਕ ਵਾਰ ਫਿਰ ਕਾਂਗਰਸ ਨੇਤਾਵਾਂ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਮੈਂ ਰਹਾਂਗਾ ਜਾਂ ਫਿਰ ਅੱਤਵਾਦ। ਕਾਂਗਰਸ ਨੇਤਾਵਾਂ ਨੂੰ ਫੌਜ 'ਤੇ ਭਰੋਸਾ ਨਹੀਂ ਹੈ। ਇਸ ਲਈ ਉਨ੍ਹਾਂ ਦੇ ਨੇਤਾ ਵਾਰ-ਵਾਰ ਫੌਜ ਦੀ ਕਾਰਵਾਈ 'ਤੇ ਸਵਾਲ ਚੁੱਕਦੇ ਹਨ। ਪਹਿਲਾਂ ਆਏ ਦਿਨ ਅੱਤਵਾਦ ਧਮਾਕੇ ਕਰਦਾ ਰਹਿੰਦਾ ਸੀ । ਇਹ ਅੱਤਵਾਦ ਲੋਕਾਂ ਦੀਆਂ ਅੱਖਾਂ 'ਚ ਹੰਝੂ ਸੁੱਕਣ ਨਹੀਂ ਦਿੰਦਾ ਸੀ।
ਪੀ. ਐੱਮ. ਮੋਦੀ ਨੇ ਕਿਹਾ ਕਿ ਗੁਜਰਾਤ ਦੇ ਪਾਟਨ ਇਲਾਕੇ ਨਾਲ ਉਨ੍ਹਾਂ ਦਾ ਡੂੰਘਾ ਸੰਬੰਧ ਰਿਹਾ ਹੈ। ਉਨ੍ਹਾਂ ਦੇ ਰਾਜਨੀਤਿਕ ਕੈਰੀਅਰ ਬਣਾਉਣ 'ਚ ਕਾਫੀ ਯੋਗਦਾਨ ਰਿਹਾ ਹੈ। ਦੱਸ ਦੇਈਏ ਕਿ ਅੱਜ ਲੋਕ ਸਭਾ ਦੇ ਤੀਜੇ ਪੜਾਅ ਲਈ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। 23 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ ਚੋਣਾਂ ਹੋਣਗੀਆਂ।
ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ 'ਚ ਕੀਤਾ ਰੋਡ ਸ਼ੋਅ
NEXT STORY