ਮੁੰਬਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਮੁੰਬਈ ਵਿੱਚ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਮਿਲਿਆ। ਇਹ ਪੁਰਸਕਾਰ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਅਤੇ ਸਨਮਾਨ ਵਿੱਚ ਸਥਾਪਿਤ ਕੀਤਾ ਗਿਆ ਹੈ ਜਿਨ੍ਹਾਂ ਦਾ ਇਸ ਸਾਲ ਦੇ ਸ਼ੁਰੂ ਵਿੱਚ ਮੁੰਬਈ ਵਿੱਚ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸੰਗੀਤ ਵਰਗੇ ਡੂੰਘੇ ਵਿਸ਼ੇ ਬਾਰੇ ਜਾਣਕਾਰ ਨਹੀਂ ਹਾਂ ਪਰ ਸੱਭਿਆਚਾਰਕ ਸਮਝ ਨਾਲ ਮੈਂ ਮਹਿਸੂਸ ਕਰਦਾ ਹਾਂ ਕਿ ਸੰਗੀਤ ਸਾਧਨਾ ਦੇ ਨਾਲ-ਨਾਲ ਇੱਕ ਭਾਵਨਾ ਵੀ ਹੈ। ਮੈਨੂੰ ਹਮੇਸ਼ਾ ਲਤਾ ਦੀਦੀ ਤੋਂ ਵੱਡੀ ਭੈਣ ਵਰਗਾ ਅਥਾਹ ਪਿਆਰ ਮਿਲਿਆ ਜਿਨ੍ਹਾਂ ਨੇ ਪੀੜ੍ਹੀਆਂ ਨੂੰ ਪਿਆਰ ਅਤੇ ਜਜ਼ਬਾਤ ਦਾ ਤੋਹਫ਼ਾ ਦਿੱਤਾ ਹੈ। ਮੈਂ ਇਹ ਪੁਰਸਕਾਰ ਸਾਰੇ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਤਾ ਜੀ ਦੇ ਗੀਤਾਂ ਨੇ ਪੂਰੇ ਦੇਸ਼ ਨੂੰ ਇੱਕ ਧਾਗੇ ਵਿੱਚ ਪਿਰੋਣ ਦਾ ਕੰਮ ਕੀਤਾ।
ਇਹ ਵੀ ਪੜ੍ਹੋ : ਫਰਾਂਸ 'ਚ ਮਰੀਨ ਪੇਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸਵੀਕਾਰ ਕੀਤੀ ਹਾਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਦਿੱਲੀ : ਰੇਲਵੇ ਦੇ ਗੋਦਾਮ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
NEXT STORY