ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 25 ਨਵੰਬਰ ਨੂੰ ਹਰਿਆਣਾ ਦੇ ਦੌਰੇ 'ਤੇ ਹਨ। ਇਸ ਦੌਰਾਨ ਪੀ.ਐੱਮ. ਮੋਦੀ ਕੁਰੂਕਸ਼ੇਤਰ 'ਚ ਮਨਾਏ ਜਾ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮ 'ਚ ਪਹੁੰਚੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਚ ਤੋਂ ਕਰੀਬ ਢਾਈ ਫੁੱਟ ਉੱਪਰ ਵਿਰਾਜਮਾਨ ਹਨ। ਪੀ.ਐੱਮ. ਮੋਦੀ ਨੇ ਜ਼ਮੀਨ 'ਤੇ ਬੈਠ ਕੇ ਕੀਰਨਤ ਸੁਣਿਆ। ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਿਤਾਬ ਦਾ ਉਦਘਾਟਨ ਕੀਤਾ ਅਤੇ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੇ।

ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਸੱਚ ਅਤੇ ਨਿਆਂ ਨੂੰ ਆਪਣਾ ਧਰਮ ਮੰਨਿਆ ਅਤੇ ਇਸਦੀ ਰੱਖਿਆ ਲਈ ਆਪਣੇ ਪ੍ਰਾਣ ਤਿਆਗ ਦਿੱਤੇ। ਕੁਰੂਕਸ਼ੇਤਰ ਦੀ ਪਵੱਤਰ ਧਰਤੀ ਸਿੱਖ ਪਰੰਪਰਾ ਦਾ ਮੁੱਖ ਖੇਤਰ ਹੈ। ਜਦੋਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਤਾਂ ਉਨ੍ਹਾਂ ਨੇ ਇੱਥੇ ਆਪਣੀ ਸਹਾਇਕ ਛਾਪ ਛੱਡੀ।

ਪੀ.ਐੱਮ. ਮੋਦੀ ਨੇ ਕਿਹਾ ਕਿ ਅਸੀਂ ਨਾ ਕਿਸੇ ਨੂੰ ਡਰਾਉਂਦੇ ਹਾਂ, ਨਾ ਕਿਸੇ ਤੋਂ ਡਰਦੇ ਹਾਂ। ਇਹੀ ਮੰਤਰ ਗੁਰੂਆਂ ਨੇ ਦਿੱਤਾ ਹੈ। ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਆਪਣੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰਦੇ। ਆਪਰੇਸ਼ਨ ਸਿੰਦੂਰ ਇਸਦੀ ਸਭ ਤੋਂ ਵੱਡੀ ਉਦਾਹਰਣ ਹੈ। ਇਹ ਪੂਰੇ ਵਿਸ਼ਵ ਨੇ ਦੇਖਿਆ ਹੈ। ਨਵਾਂ ਭਾਰਤ ਨਾ ਡਰਦਾ ਹੈ, ਨਾ ਰੁਕਦਾ ਹੈ, ਅੱਜ ਭਾਰਤ ਪੂਰੀ ਸ਼ਕਤੀ ਨਾਲ ਅੱਗੇ ਵੱਧ ਰਿਹਾ ਹੈ।
350ਵਾਂ ਸ਼ਹੀਦੀ ਦਿਹਾੜਾ : ਦੂਜਿਆਂ ਦੇ ਧਰਮ ਦੀ ਰੱਖਿਆ ਕਰਨਾ ਵੀ ਸਭ ਤੋਂ ਵੱਡਾ ਧਰਮ : PM ਮੋਦੀ
NEXT STORY