ਪਟਨਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ 'ਚ ਲੋਕ ਸਭਾ ਚੋਣਾਂ ਮੁਹਿੰਮ ਦਾ ਬਿਗੁਲ ਵਜਾਉਣਗੇ। ਗਾਂਧੀ ਮੈਦਾਨ 'ਚ ਆਯੋਜਿਤ ਹੋ ਰਹੀ ਇਸ ਰੈਲੀ 'ਚ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਮੌਜੂਦ ਹੋਣਗੇ। ਪੂਰੇ 9 ਸਾਲਾਂ ਬਾਅਦ ਪੀ. ਐੱਮ. ਮੋਦੀ ਅਤੇ ਸੀ. ਐੱਮ. ਨੀਤੀਸ਼ ਕੁਮਾਰ ਇਕੱਠੇ ਨਜ਼ਰ ਆਉਣਗੇ। ਆਖਰੀ ਵਾਰ ਨੀਤੀਸ਼ ਕੁਮਾਰ ਨੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ 'ਚ ਐੱਨ. ਡੀ. ਏ. ਦੀ ਰੈਲੀ 'ਚ ਹਿੱਸਾ ਲਿਆ ਸੀ।
12.00 ਵਜੇ ਪਹੁੰਚਣਗੇ ਪੀ. ਐੱਮ. ਮੋਦੀ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 12.00 ਵਜੇ ਪਟਨਾ ਏਅਰਪੋਰਟ ਪਹੁੰਚਣਗੇ ਅਤੇ ਉੱਥੋ ਗਾਂਧੀ ਮੈਦਾਨ ਜਾਣਗੇ। ਸੰਕਲਪ ਰੈਲੀ ਦੇ ਮੰਚ 'ਤੇ ਬਿਹਾਰ ਦੇ ਲੋਕਾਂ ਵਿਚਾਲੇ ਦੁਪਹਿਰ ਡੇਢ ਵਜੇ ਤੱਕ ਰਹਿਣਗੇ। ਐੱਨ. ਡੀ. ਏ ਦੇ ਨੇਤਾਵਾਂ ਦਾ ਦਾਅਵਾ ਹੈ ਕਿ ਇਸ 'ਚ 5 ਲੱਖ ਤੋਂ ਜ਼ਿਆਦਾ ਲੋਕ ਆਉਣਗੇ ਅਤੇ ਬਿਹਾਰ ਦੀਆਂ ਸਾਰੀਆਂ ਰੈਲੀਆਂ ਦੀ ਭੀੜ ਦਾ ਰਿਕਾਰਡ ਤੋੜ ਦੇਵੇਗੀ।ਐੱਨ. ਡੀ. ਏ. ਦੀ ਸੰਕਲਪ ਰੈਲੀ ਦੇ ਆਯੋਜਨ ਕਰਨ ਵਾਲੀ ਭਾਰਤੀ ਜਨਤਾ ਪਾਰਟੀ, ਜਨਤਾ ਦਲ ਯੂਨਾਈਟਿਡ ਅਤੇ ਲੋਕ ਜਨਤਾਂਤਰਿਕ ਪਾਰਟੀਆਂ ਹਨ। ਤਿੰਨਾਂ ਪਾਰਟੀਆਂ ਨੇ ਰੈਲੀ 'ਚ ਭੀੜ ਜੁਟਾਉਣ ਲਈ ਆਪਣੇ ਸਾਰੇ ਵਸੀਲੇ ਜੁਟਾ ਦਿੱਤੇ ਹਨ।
ਰੈਲੀ 'ਚ ਪੀ. ਐੱਮ. ਮੋਦੀ ਸਮੇਤ ਇਹ ਨੇਤਾ ਹੋਣਗੇ ਸ਼ਾਮਿਲ
ਇਸ ਰੈਲੀ 'ਚ ਪੀ. ਐੱਮ. ਮੋਦੀ, ਸੀ. ਐੱਮ. ਨੀਤੀਸ਼ ਕੁਮਾਰ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਨੀਲ ਮੋਦੀ, ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ, ਜੇ. ਡੀ. ਯੂ. ਸੂਬਾ ਪ੍ਰਧਾਨ ਸੀਨੀਅਰ ਨਰਾਇਣ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਵੀ ਮੌਜੂਦ ਹੋਣਗੇ ਪਰ ਬੀ. ਜੇ. ਪੀ. ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇਸ 'ਚ ਸ਼ਾਮਿਲ ਨਹੀਂ ਹੋਣਗੇ।
ਮੋਦੀ ਨੇ ਅਜਮੇਰ ਸ਼ਰੀਫ ਲਈ ਭੇਟ ਕੀਤੀ ਚਾਦਰ
NEXT STORY