ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਹੁਣ ਅੱਤਵਾਦੀ ਹਮਲਿਆਂ ਤੋਂ ਬਾਅਦ ਚੁੱਪ ਨਹੀਂ ਰਹਿੰਦਾ ਸਗੋਂ ਸਰਜੀਕਲ ਅਤੇ ਹਵਾਈ ਹਮਲਿਆਂ ਨਾਲ ਮੂੰਹਤੋੜ ਜਵਾਬ ਦਿੰਦਾ ਹੈ। ਮੋਦੀ ਨੇ ਇੱਥੇ ਇਕ ‘ਸਮਿੱਟ’ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਈ ਰੁਕਾਵਟਾਂ ਹਨ, ਪਰ ਭਾਰਤ ਇਕ ਸਥਿਰ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਜੰਗ ਵਿਸ਼ਵ ਪੱਧਰ ’ਤੇ ਸੁਰਖੀਆਂ ਬਣ ਗਈ, ਓਦੋਂ ਭਾਰਤ ਨੇ ਸਭ ਤੋਂ ਤੇਜ਼ੀ ਨਾਲ ਅੱਗੇ ਵਧਦੇ ਹੋਏ ਆਲੋਚਕਾਂ ਨੂੰ ਗਲਤ ਸਾਬਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਰੁਕਣ ਦੇ ਮੂਡ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ
ਅੱਜ ਦੁਨੀਆ ਵਿਚ ਭਲੀ-ਭਾਂਤ ਦੇ ‘ਰੋਡ ਬਲਾਕ’ ਹਨ, ‘ਸਪੀਡ ਬ੍ਰੇਕਰ’ ਹਨ ਤਾਂ ‘ਅਨਸਟਾਪੇਬਲ’ ਭਾਰਤ ਦੀ ਚਰਚਾ ਬਹੁਤ ਸੁਭਾਵਿਕ ਹੈ।
ਮੋਦੀ ਨੇ ਕਿਹਾ ਕਿ ਅਸੀਂ ਰੁਕਾਂਗੇ ਨਹੀਂ। 140 ਕਰੋੜ ਭਾਰਤੀ ਪੂਰੀ ਰਫਤਾਰ ਨਾਲ ਇਕੱਠੇ ਅੱਗੇ ਵਧਣਗੇ। ਅੱਜ ਭਾਰਤ ਕਮਜ਼ੋਰ 5 ਅਰਥਵਿਵਸਥਾਵਾਂ (ਫ੍ਰੇਜਾਈਲ ਫਾਈਵ) ’ਚੋਂ ਨਿਕਲਕੇ ਦੁਨੀਆ ਦੀਆਂ ਚੋਟੀ ਦੀਆਂ 5 ਅਰਥਵਿਵਸਥਾਵਾਂ ਵਿਚ ਸ਼ਾਮਲ ਹੋ ਗਿਆ ਹੈ-ਚਿਪ ਤੋਂ ਲੈ ਕੇ ਜਹਾਜ਼ਾਂ ਤੱਕ, ਭਾਰਤ ਹਰ ਖੇਤਰ ਵਿਚ ਆਤਮਨਿਰਭਰ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਮੋਦੀ ਨੇ ਕਿਹਾ ਕਿ ਬੀਤੇ 3 ਸਾਲਾਂ ਵਿਚ ਭਾਰਤ ਦੀ ਐਵਰੇਜ਼ ਗ੍ਰੋਥ 7.8 ਫੀਸਦੀ ਰਹੀ ਹੈ। ਇਹ ਬੇਮਿਸਾਲ ਹੈ।
ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਚ ਗਰੀਬਾਂ ਲਈ, ਪਛੜਿਆਂ ਦੀ ਸੇਵਾ ਲਈ ਸਮਰਪਿਤ ਸਰਕਾਰ ਹੈ। ਅਸੀਂ ਪਛੜੇ ਲੋਕਾਂ ਨੂੰ ਤਰਜੀਹ ਦਿੰਦੇ ਹਾਂ, ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਹਾਂ।
ਜੀ-7 ਦੇਸ਼ਾਂ ਨਾਲ ਵਪਾਰ 60 ਫੀਸਦੀ ਤੋਂ ਜ਼ਿਆਦਾ ਵਧਿਆ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੂਰਪੀ ਦੇਸ਼ਾਂ ਨੇ ਭਾਰਤ ਵਿਚ 100 ਬਿਲੀਅਨ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਇਸ ਨਾਲ ਭਾਰਤ ਵਿਚ ਵੱਡੀ ਗਿਣਤੀ ਵਿਚ ਨੌਕਰੀਆਂ ਪੈਦਾ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਅੱਜ ਜੀ-7 ਦੇਸ਼ਾਂ ਨਾਲ ਸਾਡਾ ਵਪਾਰ 60 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਪੂਰੀ ਦੁਨੀਆ ਭਾਰਤ ਨੂੰ ਇਕ ਭਰੋਸੇਮੰਦ ਅਤੇ ਜ਼ਿੰਮੇਵਾਰ ਭਾਈਵਾਲ ਵਜੋਂ ਦੇਖ ਰਹੀ ਹੈ।
ਭਗੌੜੇ ਮੇਹੁਲ ਚੋਕਸੀ ਨੂੰ ਵੱਡਾ ਝਟਕਾ; ਬੈਲਜੀਅਮ ਦੀ ਅਦਾਲਤ ਨੇ ਦਿੱਤੀ ਹਵਾਲਗੀ ਦੀ ਮਨਜ਼ੂਰੀ
NEXT STORY