ਹੁਬਲੀ- ਕਰਨਾਟਕ ਦੇ ਹੁਬਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੀ.ਐੱਮ. ਮੋਦੀ ਦੇ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਅਚਾਨਕ ਉਨ੍ਹਾਂ ਵੱਲ ਦੌੜਦਾ ਹੈ ਅਤੇ ਪੀ.ਐੱਮ. ਮੋਦੀ ਦੇ ਕਾਫੀ ਜ਼ਿਆਦਾ ਨੇੜੇ ਪਹੁੰਚ ਜਾਂਦਾ ਹੈ। ਦਰਅਸਲ, ਨੌਜਵਾਨ ਪੀ.ਐੱਮ. ਤਕ ਫੁੱਲਾਂ ਦੀ ਮਾਮਲਾ ਪਹੁੰਚਾਣਾ ਚਾਹੁੰਦਾ ਸੀ, ਇਸ ਲਈ ਉਸਨੇ ਬਿਨਾਂ ਸੋਚੇ-ਸਮਝੇ ਐੱਸ.ਪੀ.ਜੀ. ਦਾ ਘੇਰਾ ਤਕ ਤੋੜ ਦਿੱਤਾ ਅਤੇ ਪੀ.ਐੱਮ. ਮੋਦੀ ਤਕ ਪਹੁੰਚ ਗਿਆ। ਇਸਨੂੰ ਦੇਖਦੇ ਹੀ ਐੱਸ.ਪੀ.ਜੀ. ਕਮਾਂਡੋ ਹਰਕਤ 'ਚ ਆਏ ਅਤੇ ਨੌਜਵਾਨ ਨੂੰ ਪੀ.ਐੱਮ. ਤੋਂ ਦੂਰ ਕਰ ਦਿੱਤਾ ਹੈ।
ਪੀ.ਐੱਮ. ਮੋਦੀ ਕਰਨਾਟਕ ਦੇ ਹੁਬਲੀ 'ਚ ਆਪਣੀ ਕਾਰ ਰਾਹੀਂ ਇਕ ਰੋਡ ਸ਼ੋਅ 'ਚ ਹਿੱਸਾ ਲੈ ਰਹੇ ਸਨ, ਇਸ ਦੌਰਾਨ ਪ੍ਰਧਾਨ ਮੰਤਰੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਲੋਕਾਂ ਵੱਲੋਂ ਸਵਾਗਤ ਸਵਿਕਾਰ ਕਰ ਰਹੇ ਸਨ। ਐੱਸ.ਪੀ.ਜੀ. ਦਾ ਘੇਰਾ ਪੀ.ਐੱਮ. ਮੋਦੀ ਦੇ ਨਾਲ ਚੱਲ ਰਿਹਾ ਸੀ। ਅਚਾਨਕ ਤੇਜ਼ੀ ਨਾਲ ਇਕ ਨੌਜਵਾਨ ਮਾਲਾ ਲੈ ਕੇ ਪ੍ਰਧਾਨ ਮੰਤਰੀ ਨੇੜੇ ਪਹੁੰਚ ਜਾਂਦਾ ਹੈ ਅਤੇ ਮਾਮਲਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਐੱਸ.ਪੀ.ਜੀ. ਕਮਾਂਡੋ ਪੀ.ਐੱਮ. ਤਕ ਉਸਨੂੰ ਨਹੀਂ ਪਹੁੰਚਣ ਦਿੰਦੇ।
ਸੂਤਰਾਂ ਨੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਜਿੱਥੋਂ ਨੌਜਵਾਨ ਪੀ.ਐੱਮ. ਮੋਦੀ ਦੇ ਨੇੜੇ ਆਇਆ, ਉੱਥੋਂ ਸਾਰੇ ਲੋਕ ਸੁਰੱਖਿਆ ਘੇਰੇ ਦੇ ਬਾਹਰ ਖੜ੍ਹੇ ਸਨ। ਪੂਰੇ ਲਾਕੇ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਸੈਨੀਟਾਈਜ਼ ਕੀਤਾ ਗਿਆ ਸੀ। ਇਹ ਕੋਈ ਵੱਡੀ ਲਾਪਰਵਾਹੀ ਦਾ ਮਾਮਲਾ ਨਹੀਂ ਹੈ।
PM ਮੋਦੀ ਨੇ ਵਾਰਾਣਸੀ 'ਚ ਟੈਂਟ ਸਿਟੀ ਦਾ ਕੀਤਾ ਉਦਘਾਟਨ
NEXT STORY