ਢਾਕਾ (ਭਾਸ਼ਾ) : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਹਰਿਭੰਗਾ ਕਿਸਮ ਦੇ 2600 ਕਿਲੋਗ੍ਰਾਮ ਅੰਬ ਤੋਹਫ਼ੇ ਵਿਚ ਦਿੱਤੇ ਹਨ। ‘ਡੇਲੀ ਸਟਾਰ’ ਅਖ਼ਬਾਰ ਦੀ ਖ਼ਬਰ ਮੁਤਾਬਕ ਇਕ ਟਰੱਕ ਅੰਬਾਂ ਦੇ 260 ਡੱਬੇ ਲੈ ਕੇ ਐਤਵਾਰ ਦੁਪਹਿਰ ਜੇਸੋਰ ਵਿਚ ਬੀਨਾਪੋਲ ਬੰਦਰਗਾਹ ਤੋਂ ਬੰਗਲਾਦੇਸ਼-ਭਾਰਤ ਸਰਹੱਦ ਦੇ ਪਾਰ ਗਿਆ। ਬੀਨਾਪੋਲ ਕਸਟਮ ਹਾਊਸ ਦੇ ਡਿਪਟੀ ਕਮਿਸ਼ਨਰ ਅਨੁਪਮ ਚਕਮਾ ਦੇ ਹਵਾਲੇ ਤੋਂ ਖ਼ਬਰ ਵਿਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ‘ਦੋਸਤੀ ਦੇ ਪ੍ਰਤੀਕ’ ਦੇ ਰੂਪ ਵਿਚ ਅੰਬਾਂ ਨੂੰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਹੁਣ ਚੀਨ ’ਚ ਮਨੁੱਖ ਰਹਿਤ ਮਸ਼ੀਨਾਂ ਕਰਨਗੀਆਂ ਖੇਤੀ, ਨੌਜਵਾਨਾਂ ਦੀ ਘਟਦੀ ਦਿਲਚਸਪੀ ਦੇਖ ਅਪਣਾਈ ਇਹ ਤਕਨੀਕ
‘ਢਾਕਾ ਟ੍ਰਿਬਿਊਨ’ ਸਮਾਚਾਰ ਪੱਤਰ ਦੀ ਖ਼ਬਰ ਮੁਤਾਬਕ ਅੰਬ ਰੰਗਪੁਰ ਖੇਤਰ ਵਿਚ ਉਗਾਏ ਜਾਣ ਵਾਲੇ ਹਰਿਭੰਗਾ ਕਿਸਮ ਦੇ ਹਨ। ਇਸ ਕਿਸਮ ਦੇ ਅੰਬ ਆਕਾਰ ਵਿਚ ਗੋਲ, ਰੇਸ਼ੇਦਾਰ ਅਤੇ ਆਮਤੌਰ ’ਤੇ 200 ਤੋਂ 400 ਗ੍ਰਾਮ ਵਜ਼ਨ ਦੇ ਹੁੰਦੇ ਹ। ਸਮਾਚਾਰ ਏਜੰਸੀ ਯੂਨਾਈਟਡ ਨਿਊਜ਼ ਆਫ ਬੰਗਲਾਦੇਸ਼ (ਯੂ.ਐਨ.ਬੀ.) ਦੀ ਖ਼ਬਰ ਮੁਤਾਬਕ ਕੋਲਕਾਤਾ ਵਿਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਦੇ ਪ੍ਰਥਮ ਸਕੱਤਰ (ਰਾਜਨੀਤਕ) ਮੁਹੰਮਦ ਸਮੀਉਲ ਕਾਦਰ ਨੇ ਇਨ੍ਹਾਂ ਅੰਬਾਂ ਨੂੰ ਪ੍ਰਾਪਤ ਕੀਤਾ। ਇਹ ਅੰਬ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਸਮੇਤ ਹੋਰ ਰਾਜਨੀਤਕ ਨੇਤਾਵਾਂ ਲਈ ਵੀ ਹੈ। ਭਾਰਤੀ ਉਪ ਮਹਾਂਦੀਪ ਦੀ ਰਾਜਨੀਤੀ ਵਿਚ ‘ਮੈਂਗੋ ਡਿਪਲੋਮੈਸੀ’ ਇਕ ਪਰੰਪਰਾ ਰਹੀ ਹੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜੀਆ-ਉਲ-ਹਕ ਅਤੇ ਪਰਵੇਜ ਮੁਸ਼ਰਫ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਅੰਬ ਭੇਂਟ ਕੀਤੇ ਸਨ।
ਇਹ ਵੀ ਪੜ੍ਹੋ: UK ਵਾਸੀਆਂ ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ, ਮਾਸਕ ਲਗਾਉਣਾ ਜਾਂ ਨਹੀਂ ਤੁਹਾਡੀ ਮਰਜੀ 'ਤੇ ਕਰੇਗਾ ਨਿਰਭਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੋਦੀ ਕੈਬਨਿਟ ਦਾ ਇਸ ਹਫਤੇ ਹੋ ਸਕਦੈ ਵਿਸਥਾਰ, ਅੱਜ PM ਦੇ ਘਰ ਹੋਵੇਗੀ ਵੱਡੀ ਬੈਠਕ
NEXT STORY