ਨਵੀਂ ਦਿੱਲੀ, (ਭਾਸ਼ਾ)– ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਰੋਧੀ ਗਠਜੋੜ ‘ਇੰਡੀਆ’ ’ਤੇ ‘ਘਮੰਡੀ’ ਕਹਿ ਕੇ ਨਿਸ਼ਾਨਾ ਲਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਉਨ੍ਹਾਂ ’ਤੇ ਪਲਟਵਾਰ ਕੀਤਾ ਅਤੇ ਦੋਸ਼ ਲਾਇਆ ਕਿ ਉਹ ਸਰਕਾਰੀ ਆਯੋਜਨਾਂ ਦੀ ਵਰਤੋਂ ਵਿਰੋਧੀ ਧਿਰ ਨੂੰ ਅਪਮਾਨਤ ਕਰਨ ਲਈ ਕਰ ਰਹੇ ਹਨ।
ਇਹ ਵੀ ਪੜ੍ਹੋ : ਜੀ-20 ਸੰਮੇਲਨ ਦੀ ਸਫਲਤਾ ਦਾ ਸਿਹਰਾ ਦੇਸ਼ ਦੇ 140 ਕਰੋੜ ਲੋਕਾਂ ਨੂੰ ਜਾਂਦਾ ਹੈ: ਮੋਦੀ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ,‘‘ਪ੍ਰਧਾਨ ਮੰਤਰੀ ਨੇ ਮੁੜ ਉਹੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਉਹ ਮਾਹਿਰ ਹਨ ਭਾਵ ਅਪਮਾਨਤ ਕਰਨਾ। ਉਨ੍ਹਾਂ ‘ਇੰਡੀਆ’ ਗਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਕਥਿਤ ਤੌਰ ’ਤੇ ਘਮੰਡੀ ਪਾਰਟੀਆਂ ਕਿਹਾ ਹੈ। ਦੇਖੋ, ਬੋਲ ਵੀ ਕੌਣ ਰਿਹਾ ਹੈ। ਉਹ ਵਿਅਕਤੀ ਜੋ ਸਰਕਾਰੀ ਆਯੋਜਨ ਦੇ ਮੌਕੇ ਦੀ ਵਰਤੋਂ ਵਿਰੋਧੀ ਧਿਰ ਨੂੰ ਅਪਮਾਨਤ ਕਰਨ ਲਈ ਕਰਦੇ ਹਨ।’’
ਉਨ੍ਹਾਂ ਦਾਅਵਾ ਕੀਤਾ,‘‘ਉਨ੍ਹਾਂ ਦੇ ਲੈਵਲ ’ਤੇ ਜਾ ਕੇ ਉਨ੍ਹਾਂ ਦੀ ਹੀ ਭਾਸ਼ਾ ਵਿਚ ਇਹ ਕਹਿ ਸਕਦੇ ਹਾਂ ਕਿ ਉਹ ‘ਜੀ. ਏ.-ਐੱਨ. ਡੀ. ਏ.’ ਗਠਜੋੜ-‘ਗੌਤਮ ਅਡਾਨੀ ਦੇ ਐੱਨ. ਡੀ. ਏ. ਦੇ ਮੁਖੀ ਹਨ।’
’
ਇਹ ਵੀ ਪੜ੍ਹੋ : ਭਾਜਪਾ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਲਈ ਆਪਣੇ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ
ਪ੍ਰਧਾਨ ਮੰਤਰੀ ਨੇ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਜ਼ਿਵ ਅਲਾਇੰਸ ‘ਇੰਡੀਆ’ ਨੂੰ ‘ਘਮੰਡੀ’ ਗਠਜੋੜ ਕਰਾਰ ਦਿੰਦਿਆਂ ਵੀਰਵਾਰ ਨੂੰ ਦੋਸ਼ ਲਾਇਆ ਕਿ ਇਸ ਦੇ ਨੇਤਾਵਾਂ ਨੇ ਸਨਾਤਨ ਸੰਸਕਾਰਾਂ ਤੇ ਰਵਾਇਤਾਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਵਿਰੋਧੀ ਗਠਜੋੜ ’ਤੇ ਦੇਸ਼ ਤੇ ਸਮਾਜ ਨੂੰ ਵੰਡਣ ਦਾ ਦੋਸ਼ ਵੀ ਲਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜੀ-20 ਸੰਮੇਲਨ ਦੀ ਸਫਲਤਾ ਦਾ ਸਿਹਰਾ ਦੇਸ਼ ਦੇ 140 ਕਰੋੜ ਲੋਕਾਂ ਨੂੰ ਜਾਂਦਾ ਹੈ: ਮੋਦੀ
NEXT STORY