ਮੇਰਠ— ਇਥੇ ਫਰਜ਼ੀ ਮਾਰਕਸ਼ੀਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲ ਹੀ 'ਚ ਇੰਡੀਅਨ ਵੂਮਨ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਦੀ ਫਰਜ਼ੀ ਮਾਰਕਸ਼ੀਟ ਦਾ ਜੋ ਮਾਮਲਾ ਸਾਹਮਣੇ ਆਇਆ ਸੀ ਸ਼ਾਇਦ ਉਸ 'ਚ ਵੀ ਇਸੇ ਗਿਰੋਹ ਦਾ ਹੱਥ ਹੋਵੇ।
ਪੁਲਸ ਨੇ ਗਿਰੋਹ ਦੇ 5 ਮੈਂਬਰਾਂ ਅਤੇ ਇਨ੍ਹਾਂ ਕੋਲੋਂ ਫਰਜ਼ੀ ਮਾਰਕਸ਼ੀਟ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇਸ ਗਿਰੋਹ ਕੋਲੋਂ ਬਰਾਮਦ ਫਰਜ਼ੀ ਸਰਟੀਫਿਕੇਟਾਂ 'ਚ ਹਾਈ ਸਕੂਲ ਅਤੇ ਇੰਟਰਮੀਡੀਏਟ ਦੀ ਮਾਰਕਸ਼ੀਟ ਦਾ ਰੇਟ ਅਲੱਗ ਵੇਖਣ ਨੂੰ ਮਿਲਿਆ ਜਦਕਿ ਡਿਗਰੀ ਅਤੇ ਡਿਪਲੋਮਾ ਦਾ ਰੇਟ ਅਲੱਗ ਨਿਰਧਾਰਿਤ ਕੀਤਾ ਗਿਆ ਸੀ। ਇਕ ਲੱਖ ਰੁਪਏ ਵਿਚ ਐੱਮ. ਬੀ. ਏ. ਅਤੇ ਐੱਮ. ਸੀ. ਏ. ਦੀ ਫਰਜ਼ੀ ਮਾਰਕਸ਼ੀਟ ਵੀ ਇਹ ਗਿਰੋਹ ਮੁਹੱਈਆ ਕਰਾਉਂਦਾ ਸੀ।
ਸੀ. ਬੀ. ਐੱਸ. ਈ. ਪ੍ਰੀਖਿਆ 'ਚ ਹੁਣ ਈਮੇਲ ਰਾਹੀਂ ਹੀ ਆਉਣਗੇ ਪੇਪਰ
NEXT STORY