ਮੁਲਤਾਨ (ਪਾਕਿਸਤਾਨ)– ਕਪਤਾਨ ਸ਼ਾਨ ਮਸੂਦ ਤੇ ਅਬਦੁੱਲ੍ਹਾ ਸ਼ਫੀਕ ਦੇ ਸੈਂਕੜਿਾਆਂ ਨਾਲ ਪਾਕਿਸਤਾਨ ਨੇ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਸੋਮਵਾਰ ਨੂੰ ਇੱਥੇ ਪਹਿਲੀ ਪਾਰੀ ਵਿਚ 4 ਵਿਕਟਾਂ ’ਤੇ 328 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
4 ਸਾਲ ਵਿਚ ਪਹਿਲਾ ਟੈਸਟ ਸੈਂਕੜਾ ਲਾਉਂਦੇ ਹੋਏ ਮਸੂਦ ਨੇ 177 ਗੇਂਦਾਂ ਵਿਚ 151 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਸ਼ਫੀਕ ਨੇ 102 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਦੂਜੀ ਵਿਕਟ ਲਈ 253 ਦੌੜਾਂ ਦੀ ਵੱਡੀ ਸਾਂਝੇਦਾਰੀ ਵੀ ਕੀਤੀ। ਮਸੂਦ ਨੇ ਆਪਣੀ ਪਾਰੀ ਵਿਚ 13 ਚੌਕੇ ਤੇ 2 ਛੱਕੇ ਲਾਏ ਜਦਕਿ ਸ਼ਫੀਕ ਦੀ 184 ਗੇਂਦਾਂ ਦੀ ਪਾਰੀ ਵਿਚ 10 ਚੌਕੇ ਤੇ 2 ਛੱਕੇ ਸ਼ਾਮਲ ਰਹੇ।
ਇੰਗਲੈਂਡ ਨੇ ਹਾਲਾਂਕਿ ਆਖਰੀ ਸੈਸ਼ਨ ਵਿਚ 3 ਵਿਕਟਾਂ ਲੈ ਕੇ ਮੈਚ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਦਿਨ ਦੀ ਖੇਡ ਖਤਮ ਹੋਣ ’ਤੇ ਸਾਊਦ ਸ਼ਕੀਲ 35 ਦੌੜਾਂ ਬਣਾ ਕੇ ਖੇਡ ਰਿਹਾ ਹੈ ਜਦਕਿ ਨਾਈਟਵਾਚਮੈਨ ਨਸੀਮ ਸ਼ਾਹ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ।
ਵਿਦੇਸ਼ੀ ਧਰਤੀ ’ਤੇ ਆਪਣਾ ਪਹਿਲਾ ਟੈਸਟ ਖੇਡ ਰਹੇ ਤੇਜ਼ ਗੇਂਦਬਾਜ਼ ਗਸ ਐਟਕਿੰਸਨ ਨੇ 70 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਪਿੱਚ ’ਤੇ ਹਲਕਾ ਘਾਹ ਨਜ਼ਰ ਆ ਰਿਹਾ ਹੈ ਪਰ ਇਸ ਨਾਲ ਤੇਜ਼ ਗੇਂਦਬਾਜ਼ਾਂ ਜਾਂ ਸਪਿਨਰਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ। ਇੰਗਲੈਂਡ ਦਾ ਟੈਸਟ ਕਪਤਾਨ ਬਣਿਆ ਸਟੋਕਸ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਕਾਰਨ ਇਸ ਮੈਚ ਵਿਚ ਨਹੀਂ ਖੇਡ ਰਿਹਾ।
ਸੋਫ਼ੀ ਐਕਲਸਟੋਨ ਤੇ ਸਾਈਵਰ ਬਰੰਟ ਨੇ ਇੰਗਲੈਂਡ ਨੂੰ ਦਿਵਾਈ ਲਗਾਤਾਰ ਦੂਜੀ ਜਿੱਤ, SA ਨੂੰ 7 ਵਿਕਟਾਂ ਨਾਲ ਹਰਾਇਆ
NEXT STORY