ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਪੰਜਵੀਂ ਵਾਰ ਖ਼ਿਤਾਬ ਜਿੱਤਣ ਵਾਲੀ ਟੀਮ ਮੁੰਬਈ ਇੰਡੀਅਨਸ ਦੇ ਹਰਫਨਮੌਲਾ ਕਰੁਣਾਲ ਪਾਂਡਿਆ ਨੂੰ ਗ਼ੈਰ-ਕਾਨੂੰਨੀ ਸੋਨਾ ਲੈ ਜਾਣ ਦੇ ਸ਼ੱਕ 'ਚ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਛਗਿੱਛ ਲਈ ਰੋਕਿਆ ਗਿਆ ਹੈ। ਸਮਝਿਆ ਜਾਂਦਾ ਹੈ ਕਿ ਪਾਂਡਿਆ ਕੋਲੋਂ ਤੈਅ ਮਾਤਰਾ ਤੋਂ ਜ਼ਿਆਦਾ ਸੋਨਾ ਬਰਾਮਦ ਹੋਇਆ ਹੈ।
ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਜ਼ਿਆਦਾ ਸੋਨਾ ਲਿਆਉਣ ਲਈ ਕਾਗਜ਼ਾਤ ਦੀ ਮੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਵਿਦੇਸ਼ 'ਚ ਰਹਿਣ ਵਾਲੇ ਵਿਅਕਤੀ 50 ਹਜ਼ਾਰ ਰੁਪਏ ਤੱਕ ਦਾ ਸੋਨਾ ਭਾਰਤ 'ਚ ਡਿਊਟੀ ਫ੍ਰੀ ਲੈ ਕੇ ਆ ਸਕਦੇ ਹਨ। ਡਿਊਟੀ ਫ੍ਰੀ ਦੀਆਂ ਸ਼ਰਤਾਂ ਸਿਰਫ ਸੋਨੇ ਦੇ ਗਹਿਣੇ 'ਤੇ ਲਾਗੂ ਹਨ। ਸੋਨੇ ਦੇ ਸਿੱਕਿਆਂ ਅਤੇ ਬਿਸਕੁਟਾਂ 'ਤੇ ਡਿਊਟੀ ਦੇਣਾ ਪੈਂਦਾ ਹੈ।
ਜ਼ਿਕਰਯੋਗ ਹੈ ਕਿ ਕਰੁਣਾਲ ਸੁੰਇਤ ਅਰਬ ਅਮੀਰਾਤ (ਯੂ.ਏ.ਈ.) 'ਚ ਹਾਲ ਹੀ 'ਚ ਖਤਮ ਹੋਏ ਆਈ.ਪੀ.ਐੱਲ. ਟੂਰਨਾਮੈਂਟ ਖੇਡ ਕੇ ਮੁੰਬਈ ਪਰਤੇ ਹਨ। ਉਹ ਸਾਲ 2016 'ਚ ਮੁੰਬਈ ਇੰਡੀਅਨਸ ਨਾਲ ਜੁੜੇ ਸਨ ਅਤੇ ਉਦੋਂ ਤੋਂ ਹੁਣ ਤੱਕ 55 ਮੈਚ 'ਚ 891 ਦੌੜਾਂ ਬਣਾ ਚੁੱਕੇ ਹਨ ਅਤੇ 40 ਵਿਕਟਾਂ ਲੈ ਚੁੱਕੇ ਹਨ। ਭਾਰਤੀ ਟੀਮ ਲਈ ਅੰਤਰਰਸ਼ਟਰੀ ਮੈਚ ਖੇਡ ਚੁੱਕੇ ਕਰੁਣਾਲ ਖੱਬੇ ਹੱਥ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਹਨ। ਉਨ੍ਹਾਂ ਨੇ ਭਾਰਤੀ ਟੀਮ ਲਈ 18 ਟੀ-20 ਮੁਕਾਬਲੇ ਖੇਡੇ ਹਨ ਅਤੇ 14 ਵਿਕਟ ਲੈਣ ਤੋਂ ਇਲਾਵਾ 121 ਦੌੜਾਂ ਬਣਾਈਆਂ
ਬੈਂਗਲੁਰੂ ਹਿੰਸਾ: ਕਾਂਗਰਸ ਨੇਤਾ ਸੰਪਤ ਰਾਜ ਖ਼ਿਲਾਫ਼ ਲੁਕਆਉਟ ਨੋਟਿਸ ਜਾਰੀ
NEXT STORY