ਨੈਸ਼ਨਲ ਡੈਸਕ- ਤੇਲੰਗਾਨਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਿਜ਼ਾਮਾਬਾਦ ਸ਼ਹਿਰ ਵਿੱਚ ਇੱਕ ਮੁਲਜ਼ਮ ਨੇ ਇੱਕ ਮਾਮਲੇ 'ਚ ਫੜੇ ਜਾਣ ਮਗਰੋਂ ਇੱਕ 42 ਸਾਲਾ ਪੁਲਸ ਕਾਂਸਟੇਬਲ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਇਹ ਸਨਸਨੀਖੇਜ਼ ਵਾਰਦਾਤ 17 ਅਕਤੂਬਰ ਨੂੰ ਰਾਤ 8.30 ਵਜੇ ਤੋਂ 9 ਵਜੇ ਦੇ ਵਿਚਕਾਰ ਵਾਪਰੀ। ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਕਾਂਸਟੇਬਲ ਈ ਪ੍ਰਮੋਦ, ਮੁਲਜ਼ਮ ਨੂੰ ਦੋ-ਪਹੀਆ ਵਾਹਨ 'ਤੇ ਨਿਜ਼ਾਮਾਬਾਦ ਸ਼ਹਿਰ ਦੇ ਪੁਲਸ ਸਟੇਸ਼ਨ ਲੈ ਜਾ ਰਿਹਾ ਸੀ, ਤਾਂ ਮੁਲਜ਼ਮ ਨੇ ਉਸ ਦੀ ਛਾਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਿਆਦਾ ਖ਼ੂਨ ਵਗ ਜਾਣ ਕਾਰਨ ਪ੍ਰਮੋਦ ਦੀ ਮੌਤ ਹੋ ਗਈ, ਜਦਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਜਾਣਕਾਰੀ ਦਿੱਤੀ ਕਿ ਇਹ ਮੁਲਜ਼ਮ ਚੇਨ ਸਨੈਚਿੰਗ ਅਤੇ ਚੋਰੀ ਦੇ ਕੇਸਾਂ ਵਿੱਚ ਸ਼ਾਮਲ ਸੀ।
ਡੀ.ਜੀ.ਪੀ. ਦਾ ਸਖ਼ਤ ਨੋਟਿਸ ਅਤੇ ਕਾਰਵਾਈ
ਕਾਂਸਟੇਬਲ ਦੀ ਮੌਤ 'ਤੇ ਡਾਇਰੈਕਟਰ ਜਨਰਲ ਆਫ਼ ਪੁਲਸ (DGP) ਬੀ. ਸ਼ਿਵਧਰ ਰੈੱਡੀ ਨੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਨਿਜ਼ਾਮਾਬਾਦ ਪੁਲਸ ਕਮਿਸ਼ਨਰ ਪੀ. ਸਾਈ ਚੈਤਨਿਆ ਨੂੰ ਤੁਰੰਤ ਵਿਸ਼ੇਸ਼ ਟੀਮਾਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ- ਪਹਿਲਾਂ ਕੀਤਾ ਤਖ਼ਤਾਪਲਟ, ਹੁਣ ਮੁੜ ਸੜਕਾਂ 'ਤੇ ਉਤਰ ਆਏ ਲੋਕ, ਪੁਲਸ ਨਾਲ ਹੋਈਆਂ ਝੜਪਾਂ
ਡੀ.ਜੀ.ਪੀ. ਨੇ ਇੰਸਪੈਕਟਰ ਜਨਰਲ ਆਫ਼ ਪੁਲਸ (IGP) ਮਲਟੀ ਜ਼ੋਨ-I, ਐੱਸ. ਚੰਦਰਸ਼ੇਖਰ ਰੈੱਡੀ ਨੂੰ ਨਿਜ਼ਾਮਾਬਾਦ ਦਾ ਦੌਰਾ ਕਰਨ ਅਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈ.ਜੀ.ਪੀ. ਨੂੰ ਕਾਂਸਟੇਬਲ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਕਿਹਾ ਹੈ।
ਇੱਕ ਅਧਿਕਾਰਤ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਉਪਲਬਧ ਸਬੂਤਾਂ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਚਲਾਉਣ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਘਟਨਾ ਦੇ ਸਬੰਧ ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਵਾਲੇ ਹਾਦਸੇ ਮਗਰੋਂ ਅਮਰੀਕਾ 'ਚ ਸ਼ੁਰੂ ਹੋਈ ਕਾਨੂੰਨੀ ਲੜਾਈ ! 3 ਸੂਬੇ ਹੋਏ ਆਹਮੋ-ਸਾਹਮਣੇ
ਡਾਕਟਰ ਨਾਲ 7,17,00,000 ਦੀ ਕੀਤੀ ਠੱਗੀ ! ਡਰਾ-ਧਮਕਾ ਕੇ ਕੀਤਾ Digital Arrest
NEXT STORY