ਇੰਟਰਨੈਸ਼ਨਲ ਡੈਸਕ- ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ (CDL) ਮੁਹੱਈਆ ਕਰਵਾਉਣ ਦੇ ਮਸਲੇ 'ਤੇ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਵਿਰੁੱਧ ਫਲੋਰੀਡਾ ਸਰਕਾਰ ਨੇ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਇੱਕ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮਾਇਰ (James Uthmeier) ਨੇ ਇਹ ਮੁਕੱਦਮਾ ਦਾਇਰ ਕਰਦਿਆਂ ਦੋਸ਼ ਲਾਇਆ ਹੈ ਕਿ ਕੈਲੇਫੋਰਨੀਆ ਦੀਆਂ ਨਰਮ ਨੀਤੀਆਂ ਦੇ ਸਿੱਟੇ ਵਜੋਂ ਫਲੋਰੀਡਾ ਸਮੇਤ ਹੋਰਨਾਂ ਸੂਬਿਆਂ ਦੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ ਹੈ।
ਜਾਨਲੇਵਾ ਹਾਦਸਾ ਬਣਿਆ ਕਾਰਨ
ਇਸ ਮਸਲੇ ਨੇ ਰਾਸ਼ਟਰੀ ਪੱਧਰ 'ਤੇ ਉਦੋਂ ਧਿਆਨ ਖਿੱਚਿਆ, ਜਦੋਂ 12 ਅਗਸਤ ਨੂੰ ਫਲੋਰੀਡਾ ਟਰਨਪਾਈਕ 'ਤੇ ਇੱਕ ਜਾਨਲੇਵਾ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਫਲੋਰੀਡਾ ਅਥਾਰਟੀਆਂ ਅਨੁਸਾਰ, ਇਸ ਹਾਦਸੇ ਵਿੱਚ ਸ਼ਾਮਲ ਟਰੱਕ ਡਰਾਈਵਰ ਹਰਜਿੰਦਰ ਸਿੰਘ, ਜੋ ਕਿ ਭਾਰਤੀ ਮੂਲ ਦਾ ਹੈ, ਨੇ ਕਥਿਤ ਤੌਰ 'ਤੇ ਗ਼ਲਤ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਸੀ।
ਅਟਾਰਨੀ ਜਨਰਲ ਨੇ ਸੋਸ਼ਲ ਮੀਡੀਆ ਰਾਹੀਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਜਾਨਲੇਵਾ ਹਾਦਸਾ ਸਿਰਫ਼ ਅਤੇ ਸਿਰਫ਼ ਕੈਲੇਫੋਰਨੀਆ ਸਰਕਾਰ ਕਰਕੇ ਵਾਪਰਿਆ, ਜਿਸ ਵੱਲੋਂ ਹਰਜਿੰਦਰ ਸਿੰਘ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੁਹੱਈਆ ਕਰਵਾਇਆ ਗਿਆ ਸੀ।
ਫਲੋਰੀਡਾ ਦਾ ਦਾਅਵਾ ਹੈ ਕਿ ਹਰਜਿੰਦਰ ਸਿੰਘ ਗੈਰਕਾਨੂੰਨੀ ਪ੍ਰਵਾਸੀ ਹੋਣ ਦੇ ਬਾਵਜੂਦ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਤੋਂ ਵੈਲਿਡ CDL ਰੱਖਦਾ ਸੀ। ਪੁੱਛਗਿੱਛ ਦੌਰਾਨ, ਡਰਾਈਵਰ ਕਥਿਤ ਤੌਰ 'ਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਅਤੇ ਸੜਕ ਦੇ ਚਿੰਨ੍ਹ (road sign identification) ਪਛਾਣਨ ਵਾਲੇ ਟੈਸਟ ਵਿੱਚ ਫੇਲ੍ਹ ਹੋ ਗਿਆ।
ਇਹ ਵੀ ਪੜ੍ਹੋ- ਪਹਿਲਾਂ ਕੀਤਾ ਤਖ਼ਤਾਪਲਟ, ਹੁਣ ਮੁੜ ਸੜਕਾਂ 'ਤੇ ਉਤਰ ਆਏ ਲੋਕ, ਪੁਲਸ ਨਾਲ ਹੋਈਆਂ ਝੜਪਾਂ
ਕੈਲੇਫੋਰਨੀਆ ਦੀਆਂ 'ਨਰਮ ਨੀਤੀਆਂ' 'ਤੇ ਸਵਾਲ
ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਦੀਆਂ "ਸੈਂਚੁਰੀ ਸਟੇਟ" (Sanctuary State) ਨੀਤੀਆਂ ਨੇ ਵਪਾਰਕ ਡਰਾਈਵਰਾਂ ਲਈ ਸੰਘੀ ਸੁਰੱਖਿਆ ਅਤੇ ਇਮੀਗ੍ਰੇਸ਼ਨ-ਸਥਿਤੀ ਦੀਆਂ ਜ਼ਰੂਰਤਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕੀਤਾ ਹੈ। ਅਟਾਰਨੀ ਜਨਰਲ ਨੇ ਦਲੀਲ ਦਿੱਤੀ ਕਿ 40 ਟਨ ਵਜ਼ਨ ਵਾਲਾ ਟਰੱਕ ਅਜਿਹੇ ਲੋਕਾਂ ਨੂੰ ਚਲਾਉਣ ਦੀ ਇਜਾਜ਼ਤ ਮਿਲੀ ਜਿਨ੍ਹਾਂ ਨੂੰ ਸੜਕਾਂ 'ਤੇ ਲੱਗੇ ਸਾਈਨ ਪੜ੍ਹਨੇ ਨਹੀਂ ਆਉਂਦੇ।
ਫਲੋਰੀਡਾ ਦੇ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ (Gavin Newsom) ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ, ਕਿਉਂਕਿ ਹਰਜਿੰਦਰ ਸਿੰਘ ਟਰੱਕ ਚਲਾਉਣ ਦੇ ਯੋਗ ਹੀ ਨਹੀਂ ਸੀ। ਫਲੋਰੀਡਾ ਚਾਹੁੰਦਾ ਹੈ ਕਿ ਸੁਪਰੀਮ ਕੋਰਟ ਇੱਕ ਹੁਕਮ ਜਾਰੀ ਕਰੇ ਤਾਂ ਜੋ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਨੂੰ ਗੈਰ-ਨਾਗਰਿਕਾਂ ਜਾਂ ਕਾਨੂੰਨੀ ਸਥਾਈ ਨਿਵਾਸੀਆਂ ਤੋਂ ਇਲਾਵਾ ਕਿਸੇ ਹੋਰ ਨੂੰ CDL ਜਾਰੀ ਕਰਨ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਬਾਰੇ ਕੈਲੇਫੋਰਨੀਆ ਦੀਆਂ ਨਰਮ ਨੀਤੀਆਂ ਵਿਰੁੱਧ ਸੁਪਰੀਮ ਕੋਰਟ ਵਿੱਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ, ਜਿੱਥੇ ਟੈਕਸਾਂ ਦੇ ਰੂਪ ਵਿੱਚ ਆਉਣ ਵਾਲੇ ਲੋਕਾਂ ਦੇ ਪੈਸੇ ਦੀ ਵਰਤੋਂ ਗੈਰਵਾਜਬ ਕੰਮਾਂ ਵਾਸਤੇ ਕੀਤੀ ਜਾ ਰਹੀ ਹੈ।
ਕੈਲੇਫੋਰਨੀਆ ਦੀ ਆਰਥਿਕ ਸਹਾਇਤਾ ਰੋਕੀ
ਇਸ ਕਾਨੂੰਨੀ ਚੁਣੌਤੀ ਦੇ ਨਾਲ ਹੀ, ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਵੱਲੋਂ ਵੀ ਕੈਲੇਫੋਰਨੀਆ ਨੂੰ ਵੱਡਾ ਝਟਕਾ ਲੱਗਿਆ ਹੈ। ਹਾਲ ਹੀ ਵਿੱਚ ਵਿਭਾਗ ਨੇ ਅੰਗਰੇਜ਼ੀ ਨਾਲ ਸਬੰਧਤ ਨਿਯਮ ਲਾਗੂ ਕਰਨ ਵਿੱਚ ਅਸਫ਼ਲ ਰਹਿਣ 'ਤੇ ਕੈਲੇਫੋਰਨੀਆ ਨੂੰ ਮਿਲਣ ਵਾਲੀ ਲਗਭਗ 40 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿੱਤੀ। ਟ੍ਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫੀ ਨੇ ਇਸ ਨੂੰ "ਬੁਨਿਆਦੀ ਸੁਰੱਖਿਆ ਮੁੱਦਾ" ਕਰਾਰ ਦਿੰਦਿਆਂ ਕਿਹਾ ਕਿ ਕੈਲੇਫੋਰਨੀਆ ਦੇਸ਼ ਦਾ ਇਕਲੌਤਾ ਰਾਜ ਹੈ ਜੋ ਇਹ ਯਕੀਨੀ ਬਣਾਉਣ ਤੋਂ ਇਨਕਾਰ ਕਰਦਾ ਹੈ ਕਿ ਵੱਡੇ ਰਿਗ ਡਰਾਈਵਰ ਸੜਕ ਦੇ ਚਿੰਨ੍ਹ ਪੜ੍ਹ ਸਕਣ।
ਇਹ ਵੀ ਪੜ੍ਹੋ- ''ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ !'', ਅਮਰੀਕੀ ਰਾਸ਼ਟਰਪਤੀ ਨੇ ਇਕ ਵਾਰ ਫ਼ਿਰ ਕੀਤਾ ਦਾਅਵਾ
''ਟਰੰਪ ਨੇ ਮੁੜ ਰੂਸੀ ਤੇਲ ਦੇ ਸਬੰਧ 'ਚ ਦਾਅਵਾ, ਪ੍ਰਧਾਨ ਮੰਤਰੀ ਚੁੱਪ'', ਕਾਂਗਰਸ ਨੇ BJP ਨੂੰ ਘੇਰਿਆ
NEXT STORY