ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ DCM ਡਰਾਈਵਰ ਦੀ ਲਾਸ਼ ਘਰ ਦੇ ਅੰਦਰ ਮੰਜੀ 'ਤੇ ਪਈ ਮਿਲੀ। ਲਾਸ਼ ਚਾਰ ਤੋਂ ਪੰਜ ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਸ਼ਨੀਵਾਰ ਸਵੇਰੇ ਜਦੋਂ ਘਰ 'ਚੋਂ ਬਦਬੂ ਆਉਣ ਲੱਗੀ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ- ਸ਼ੱਕ ਦੇ ਬੀਜ ਨੇ ਤਬਾਹ ਕਰ 'ਤਾ ਘਰ, ਪਤੀ ਨੇ ਇੰਜੀਨੀਅਰ ਪਤਨੀ ਨੂੰ ਦਿੱਤੀ ਇੰਨੀ ਦਰਦਨਾਕ ਮੌਤ ਕਿ...
ਘਰ ਦੇ ਅੰਦਰ ਦਾ ਮੰਜ਼ਰ ਵੇਖ ਹੈਰਾਨ ਰਹਿ ਗਈ ਪੁਲਸ
ਪੁਲਸ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਗਈ ਤਾਂ ਮੰਜ਼ਰ ਵੇਖ ਕੇ ਹੈਰਾਨ ਰਹਿ ਗਈ। ਸੁਨੀਲ ਦੀ ਲਾਸ਼ ਮੰਜੇ 'ਤੇ ਪਈ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦੀ ਸੂਚਨਾ ਸੁਨੀਲ ਦੇ ਭਰਾ ਅਤੇ ਭਰਜਾਈ ਨੂੰ ਦੇ ਦਿੱਤੀ ਗਈ ਹੈ। ਇੰਸਪੈਕਟਰ ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਲਾਸ਼ ਚਾਰ ਤੋਂ ਪੰਜ ਦਿਨ ਪੁਰਾਣੀ ਜਾਪਦੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ- ਚਾਈਂ-ਚਾਈਂ ਮਨਾ ਰਹੇ ਸੀ ਵਿਆਹ ਦੀ 25ਵੀਂ ਵਰ੍ਹੇਗੰਢ! ਸਟੇਜ 'ਤੇ ਹੀ ਵਾਪਰ ਗਈ ਅਣਹੋਣੀ
DCM ਡਰਾਈਵਰ ਪਰਿਵਾਰ ਦੀ ਕਰਦਾ ਸੀ ਕੁੱਟਮਾਰ
ਸਾਰਾ ਮਾਮਲਾ ਥਾਣਾ ਸਦਰ ਕੋਤਵਾਲੀ ਇਲਾਕੇ ਦੇ ਮੁਹੱਲਾ ਜਲੰਧਰੀ ਸਰਾਏ ਦਾ ਹੈ। ਇੱਥੋਂ ਦਾ ਰਹਿਣ ਵਾਲਾ 45 ਸਾਲਾ ਸੁਨੀਲ DCM ਦਾ ਡਰਾਈਵਰ ਸੀ। ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ। ਸੁਨੀਲ ਇੱਥੇ ਆਪਣੇ ਭਰਾ ਧਰਮਿੰਦਰ, ਭਰਜਾਈ ਆਸ਼ਾ ਅਤੇ ਛੋਟੇ ਭਰਾ ਰਾਜਾ ਨਾਲ ਰਹਿੰਦਾ ਸੀ। ਦੀਵਾਲੀ ਵਾਲੇ ਦਿਨ ਭਰਾ ਧਰਮਿੰਦਰ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸ਼ਰਾਬ ਦੇ ਨਸ਼ੇ 'ਚ ਸੁਨੀਲ ਅਕਸਰ ਆਪਣੀ ਭਰਜਾਈ, ਉਸ ਦੇ ਬੱਚਿਆਂ ਅਤੇ ਛੋਟੇ ਭਰਾ ਰਾਜਾ ਦੀ ਕੁੱਟਮਾਰ ਕਰਦਾ ਸੀ। ਜਿਸ ਕਾਰਨ ਭਰਜਾਈ ਆਸ਼ਾ ਆਪਣੇ ਬੱਚਿਆਂ ਅਤੇ ਦਿਓਰ ਰਾਜਾ ਨਾਲ ਆਪਣੇ ਨਾਨਕੇ ਘਰ ਚਲੀ ਗਈ ਸੀ ਅਤੇ ਕਰੀਬ ਇਕ ਮਹੀਨੇ ਤੋਂ ਉੱਥੇ ਰਹਿ ਰਹੀ ਹੈ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੇ 25,000 ਅਧਿਆਪਕਾਂ ਦੀ ਭਰਤੀ ਕੀਤੀ ਰੱਦ ! ਸੁਣਾ 'ਤਾ ਫ਼ੈਸਲਾ
5 ਦਿਨ ਪਹਿਲਾਂ ਵਿਖਾਈ ਦਿੱਤਾ ਸੀ ਸੁਨੀਲ
ਘਰ 'ਚ ਹੁਣ ਸਿਰਫ਼ ਸੁਨੀਲ ਹੀ ਰਹਿ ਰਿਹਾ ਸੀ। ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਕਰੀਬ 5 ਦਿਨ ਪਹਿਲਾਂ ਹੀ ਸੁਨੀਲ ਵਿਖਾਈ ਦਿੱਤਾ ਸੀ। ਉਹ ਘਰ ਕਦੋਂ ਆਉਂਦਾ ਸੀ ਅਤੇ ਕਦੋਂ ਜਾਂਦਾ ਸੀ, ਇਸ ਬਾਰੇ ਕਿਸੇ ਨੂੰ ਭਿਣਕ ਵੀ ਨਹੀਂ ਲੱਗਦੀ ਸੀ। ਇਸ ਲਈ ਕੋਈ ਉਸ ਦੀ ਚਿੰਤਾ ਵੀ ਨਹੀਂ ਕਰਦਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ
NEXT STORY