ਕੈਥਲ- 18 ਸਾਲ ਦੀ ਉਮਰ ਤੋਂ ਪਹਿਲਾਂ ਲੜਕੀ ਦਾ ਵਿਆਹ ਕਰਨਾ ਜਾਂ ਕਰਾਉਣਾ ਅਪਰਾਧ ਹੈ ਪਰ ਲੋਕ ਫਿਰ ਵੀ ਨਹੀਂ ਮੰਨਦੇ। ਤਾਜ਼ਾ ਮਾਮਲਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਸ ਨੇ ਬਾਲ ਵਿਆਹ ਨੂੰ ਰੋਕਿਆ। ਨਾਬਾਲਗ ਲੜਕੀ ਦੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਮੰਡਪ 'ਚ ਪੁਲਸ ਪਹੁੰਚ ਗਈ ਅਤੇ ਜਾਂਚ ਪੜਤਾਲ ਮਗਰੋਂ ਇਹ ਖੁਲਾਸਾ ਹੋਇਆ। ਬਾਅਦ 'ਚ ਪੁਲਸ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸਮਝਾਇਆ।
ਇਹ ਵੀ ਪੜ੍ਹੋ- ਲਾੜੇ ਦੀ ਸਰਕਾਰੀ ਨੌਕਰੀ ਨਹੀਂ, ਫੇਰੇ ਲੈਣ ਤੋਂ ਮੁੱਕਰੀ ਲਾੜੀ
ਜਾਣਕਾਰੀ ਮੁਤਾਬਕ ਇਹ ਵਿਆਹ ਕੈਥਲ ਸ਼ਹਿਰ ਦੀ ਇਕ ਕਾਲੋਨੀ 'ਚ ਹੋ ਰਿਹਾ ਸੀ, ਇੱਥੇ ਪੁਲਸ ਨੂੰ ਇਕ ਨਾਬਾਲਗ ਲੜਕੀ ਦੇ ਵਿਆਹ ਦੀ ਸੂਚਨਾ ਮਿਲੀ। ਪੁਲਸ ਬਿਨਾਂ ਕਿਸੇ ਦੇਰੀ ਦੇ ਘਰ ਪਹੁੰਚ ਗਈ। ਇੱਥੇ ਘਰ 'ਚ ਬਾਰਾਤ ਆਉਣ ਤੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਵਿਆਹ ਲਈ ਮੰਡਪ ਵੀ ਤਿਆਰ ਸੀ ਅਤੇ ਦਾਅਵਤ ਦੇ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਪੁਲਸ ਨੂੰ ਦੇਖ ਕੇ ਪਰਿਵਾਰਕ ਮੈਂਬਰ ਹੱਕੇ-ਬੱਕੇ ਰਹਿ ਗਏ। ਜਦੋਂ ਲੜਕੀ ਦੀ ਮਾਂ ਤੋਂ ਲੜਕੀ ਦੀ ਉਮਰ ਦੇ ਸਹੀ ਦਸਤਾਵੇਜ਼ ਮੰਗੇ ਗਏ ਤਾਂ ਆਧਾਰ ਕਾਰਡ ਦਿਖਾਇਆ ਗਿਆ। ਲੜਕੀ ਦੀ ਉਮਰ 14 ਸਾਲ ਦੱਸੀ ਗਈ ਹੈ। ਇਸ ਦੌਰਾਨ ਪਰਿਵਾਰ ਡਰ ਗਿਆ ਕਿਉਂਕਿ ਬਾਲ ਵਿਆਹ ਦਾ ਮਾਮਲਾ ਦਰਜ ਹੁੰਦਾ ਹੈ।
ਇਹ ਵੀ ਪੜ੍ਹੋ- ਬਜ਼ੁਰਗਾਂ ਲਈ ਖੁਸ਼ਖਬਰੀ, ਹਰ ਮਹੀਨੇ ਮਿਲੇਗੀ 2500 ਰੁਪਏ ਪੈਨਸ਼ਨ
ਪੁਲਸ ਨੇ ਪਰਿਵਾਰ ਨੂੰ ਸਮਝਾਇਆ
ਬਾਅਦ ਵਿਚ ਪੁਲਸ ਨੇ ਵਿਆਹ ਨੂੰ ਰੁਕਵਾ ਦਿੱਤਾ। ਪਰਿਵਾਰ ਨੂੰ ਇਹ ਵੀ ਸਮਝਾਇਆ ਕਿ ਜੇਕਰ ਤੁਸੀਂ ਇਸ ਉਮਰ ਵਿਚ ਵਿਆਹ ਕਰਦੇ ਹੋ, ਤਾਂ ਇਹ ਕਾਨੂੰਨ ਦੇ ਤਹਿਤ ਅਪਰਾਧ ਹੈ, ਤੁਹਾਨੂੰ ਉਦੋਂ ਤੱਕ ਵਿਆਹ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਤੁਹਾਡੀ ਲੜਕੀ 18 ਸਾਲ ਦੀ ਨਹੀਂ ਹੋ ਜਾਂਦੀ।
ਇਹ ਵੀ ਪੜ੍ਹੋ- ਸ਼ੂਗਰ ਜਾਂ ਵੱਧ ਰਹੀ ਉਮਰ ਕਾਰਨ ਆਈ ਮਰਦਾਨਾ ਕਮਜ਼ੋਰੀ ਨਾ ਛੁਪਾਓ- ਇਹ ਕਾਰਗਰ ਦੇਸੀ ਨੁਸਖ਼ਾ ਅਜਮਾਓ
ਕਾਰਵਾਈ ਮੁਲਤਵੀ ਹੋਣ ਤੋਂ ਰੋਕਣ ਲਈ ਕਿਉਂ ਕੁਝ ਨਹੀਂ ਕਰ ਰਹੀ ਸਰਕਾਰ : ਕਾਂਗਰਸ
NEXT STORY