ਜੰਮੂ, ਸ਼੍ਰੀਨਗਰ (ਭਾਸ਼ਾ)- ਪੁਲਸ ਨੇ ਵੀਰਵਾਰ ਨੂੰ ਜੰਮੂ ਰੇਲਵੇ ਸਟੇਸ਼ਨ ਨੇੜੇ ਇਕ ਬੈਗ ਵਿਚੋਂ 18 ਡੈਟੋਨੇਟਰ ਬਰਾਮਦ ਕਰ ਕੇ ਅੱਤਵਾਦੀਆਂ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਟੈਕਸੀ ਸਟੈਂਡ ਨੇੜੇ ਇਕ ਨਾਲੇ ਵਿਚੋਂ ਲਾਵਾਰਿਸ ਬੈਗ ਮਿਲਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਸੀਨੀਅਰ ਪੁਲਸ ਸੁਪਰਡੈਂਟ (ਰੇਲਵੇ) ਆਰਿਫ ਰਿਸ਼ੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਕੇ ’ਤੇ ਪਹੁੰਚੀ ਪੁਲਸ ਟੀਮ ਨੇ ਬੈਗ ਆਪਣੇ ਕਬਜ਼ੇ ਵਿਚ ਲੈ ਲਿਆ, ਜਿਸ ਵਿਚ 18 ਡੈਟੋਨੇਟਰ, ਕੁਝ ਤਾਰਾਂ ਅਤੇ ਲਗਭਗ 500 ਗ੍ਰਾਮ ਮੋਮ ਵਰਗੀ ਸਮੱਗਰੀ 2 ਬਕਸਿਆਂ ਵਿਚ ਭਰੀ ਹੋਈ ਮਿਲੀ।
ਸੁਪਰਡੈਂਟ ਨੇ ਦੱਸਿਆ ਕਿ ਸੰਭਾਵਤ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਅੱਤਵਾਦੀਆਂ ਨੇ ਅਜਿਹਾ ਕਰ ਦਿੱਤਾ ਹੁੰਦਾ ਤਾਂ ਕੋਈ ਵੱਡੀ ਅਣਸੁਖਾਵੀਂ ਘਟਨਾ ਹੋ ਸਕਦੀ ਸੀ। ਪੁਲਸ ਨੇ ਮਾਮਲੇ ’ਚ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਵੱਡੀ ਤਲਾਸ਼ੀ ਮੁਹਿੰਮ ਚਲਾਈ, ਜਿੱਥੇ ਇਕ ਦਿਨ ਪਹਿਲਾਂ ਹੋਏ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ ਸੀ ਅਤੇ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ। ਬਾਰਾਮੂਲਾ ਦੇ ਕਾਂਡੀ ਖੇਤਰ ਦੇ ਵਾਨਸੀਰਨ ਤਾਰੀਪੋਰਾ ’ਚ ਬੁੱਧਵਾਰ ਨੂੰ ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਵਿਚਾਲੇ ਮੁਕਾਬਲਾ ਸ਼ੁਰੂ ਹੋਇਆ ਸੀ। ਪੁਲਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਮੁਕਾਬਲੇ ’ਚ ਇਕ ਪਾਕਿਸਤਾਨੀ ਅੱਤਵਾਦੀ ਜ਼ਖਮੀ ਹੋ ਗਿਆ ਸੀ ਜੋ ਅਜੇ ਵੀ ਇਸ ਇਲਾਕੇ ਵਿਚ ਫਸਿਆ ਹੋਇਆ ਹੈ। ਇਸ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਕੇਦਾਰਨਾਥ, ਯਮੁਨੋਤਰੀ 'ਚ ਘੋੜੇ-ਖੱਚਰ, ਹੈਲੀ ਅਤੇ ਡੰਡੀ-ਕੰਡੀ ਨਾਲ 211 ਕਰੋੜ ਦਾ ਕਾਰੋਬਾਰ
NEXT STORY