ਦੇਹਰਾਦੂਨ (ਵਾਰਤਾ)- ਉੱਤਰਾਖੰਡ 'ਚ ਇਸ ਵਾਰ ਕੇਦਾਰਨਾਥ ਅਤੇ ਯਮੁਨੋਤਰੀ ਯਾਤਰਾ 'ਚ ਸਿਰਫ਼ ਘੋੜੇ-ਖੱਚਰ, ਹੈਲੀ ਟਿਕਟਾਂ ਅਤੇ ਡਾਂਡੀ-ਕੰਡੀ ਦੇ ਯਾਤਰਾ ਕਿਰਾਏ ਤੋਂ ਲਗਭਗ 211 ਕਰੋੜ ਦਾ ਕਾਰੋਬਾਰ ਹੋਇਆ ਹੈ। ਵਿਭਾਗਾਂ ਤੋਂ ਇਲਾਵਾ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਪ੍ਰਸ਼ਾਸਨਿਕ ਅਧਿਕਾਰੀ ਵੰਸ਼ੀਧਰ ਤਿਵਾੜੀ ਨੇ ਦੱਸਿਆ ਕਿ ਇਸ ਸਾਲ ਸਿਰਫ਼ ਯਾਤਰਾ ਦੇ ਟਿਕਟ, ਘੋੜੇ-ਖੱਚਰਾਂ ਅਤੇ ਹੈਲੀ ਤੇ ਡੰਡੀ ਕੰਡੀ ਦੇ ਯਾਤਰਾ ਕਿਰਾਏ ਤੋਂ ਕਰੀਬ 190 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਪਹਿਲੀ ਵਾਰ ਕੇਦਾਰਨਾਥ ਧਾਮ 'ਚ ਘੋੜਿਆਂ, ਖੱਚਰਾਂ ਦੇ ਵਪਾਰੀਆਂ ਨੇ ਕਰੀਬ ਇਕ ਅਰਬ 9 ਕਰੋੜ 28 ਲੱਖ ਰੁਪਏ ਦਾ ਰਿਕਾਰਡ ਕਾਰੋਬਾਰ ਕੀਤਾ ਹੈ। ਜਿਸ ਕਾਰਨ ਸਰਕਾਰ ਨੂੰ 8 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵੀ ਮਿਲਿਆ ਹੈ। ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ 4302 ਘੋੜਿਆਂ ਦੇ ਮਾਲਕਾਂ ਦੇ 8664 ਖੱਚਰਾਂ ਨੂੰ ਰਜਿਸਟਰ ਕੀਤਾ ਸੀ। ਇਸ ਸੀਜ਼ਨ 'ਚ 5.34 ਲੱਖ ਸ਼ਰਧਾਲੂਆਂ ਨੇ ਘੋੜਿਆਂ ਅਤੇ ਖੱਚਰਾਂ 'ਤੇ ਸਵਾਰ ਹੋ ਕੇ ਕੇਦਾਰਨਾਥ ਧਾਮ ਤੱਕ ਯਾਤਰਾ ਕੀਤੀ।
ਇਹ ਵੀ ਪੜ੍ਹੋ : ਭਾਜਪਾ ਨੇਤਾ ਦੀ ਮੰਗ, ਭਾਰਤੀ ਕਰੰਸੀ 'ਤੇ ਲਾਈ ਜਾਵੇ PM ਮੋਦੀ ਤੇ ਵੀਰ ਸਾਵਰਕਰ ਦੀ ਤਸਵੀਰ
ਉੱਥੇ ਹੀ ਡੰਡੀ-ਕੰਡੀ ਵਾਲਿਆਂ ਨੇ 86 ਲੱਖ ਰੁਪਏ ਕਮਾਏ ਅਤੇ ਹੈਲੀ ਕੰਪਨੀਆਂ ਨੇ 75 ਕਰੋੜ 40 ਲੱਖ ਰੁਪਏ ਦਾ ਕਾਰੋਬਾਰ ਕੀਤਾ। ਦੂਜੇ ਪਾਸੇ ਸੀਤਾਪੁਰ ਅਤੇ ਸੋਨਪ੍ਰਯਾਗ ਪਾਰਕਿੰਗ ਤੋਂ ਸਰਕਾਰ ਨੂੰ ਕਰੀਬ 75 ਲੱਖ ਦਾ ਮਾਲੀਆ ਮਿਲਿਆ ਹੈ। ਚਾਰਧਾਮ ਯਾਤਰਾ ਦੇ ਆਖਰੀ ਪੜਾਅ 'ਤੇ ਕੱਲ੍ਹ ਬਾਬਾ ਕੇਦਾਰ ਅਤੇ ਯਮੁਨੋਤਰੀ ਦੇ ਕਿਵਾੜ ਸਰਦ ਰੁੱਤ ਲਈ ਬੰਦ ਕਰ ਦਿੱਤੇ ਗਏ। ਕੋਰੋਨਾ ਕਾਲ ਦੇ ਕਰੀਬ 3 ਸਾਲ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਦੇ ਯਤਨਾਂ ਸਦਕਾ, ਚਾਰਧਾਮ ਯਾਤਰਾ 'ਚ ਰੌਣਕ ਦੇਖੀ ਗਈ। ਇਸ ਸਾਲ ਚਾਰਧਾਮ ਯਾਤਰਾ ਨੇ ਸਾਰੇ ਰਿਕਾਰਡ ਤੋੜ ਕੇ ਨਵੇਂ ਰਿਕਾਰਡ ਬਣਾਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਾਰਧਾਮ ਯਾਤਰਾ ਦੇ ਸਫ਼ਲ ਆਯੋਜਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਉਦੇਸ਼ ਸਾਰੇ ਮਿਥਿਹਾਸਕ ਮੰਦਰਾਂ ਨੂੰ ਸੁੰਦਰ ਬਣਾਉਣਾ ਅਤੇ ਉਨ੍ਹਾਂ ਨੂੰ ਸੈਰ-ਸਪਾਟੇ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਅਤੇ ਕੁਸ਼ਲ ਯਾਤਰਾ ਪ੍ਰਬੰਧਾਂ ਸਦਕਾ ਇਸ ਸਾਲ ਹੁਣ ਤੱਕ 46 ਲੱਖ ਸ਼ਰਧਾਲੂ ਚਾਰਧਾਮ ਯਾਤਰਾ ਕਰ ਚੁੱਕੇ ਹਨ। ਇਹ ਪਿਛਲੇ ਦੋ ਦਹਾਕਿਆਂ 'ਚ ਸਭ ਤੋਂ ਵੱਧ ਅੰਕੜਾ ਹੈ। 15 ਲੱਖ 36 ਹਜ਼ਾਰ ਸ਼ਰਧਾਲੂਆਂ ਨੇ ਸ਼੍ਰੀ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੁਤਿਨ ਨੇ PM ਮੋਦੀ ਦੀ ਸੁਤੰਤਰ ਵਿਦੇਸ਼ ਨੀਤੀ ਦੀ ਕੀਤੀ ਤਾਰੀਫ਼, ਕਿਹਾ-'ਭਵਿੱਖ ਭਾਰਤ ਦਾ ਹੈ'
NEXT STORY